ਫਲੈਟ ਵੇਚਣ ਦੇ ਨਾਂ ’ਤੇ ਠੱਗੀ ਮਾਰਨ ਵਾਲੇ 2 ਬਿਲਡਰ ਨਾਮਜ਼ਦ

Sunday, Jan 05, 2025 - 09:37 AM (IST)

ਫਲੈਟ ਵੇਚਣ ਦੇ ਨਾਂ ’ਤੇ ਠੱਗੀ ਮਾਰਨ ਵਾਲੇ 2 ਬਿਲਡਰ ਨਾਮਜ਼ਦ

ਖਰੜ (ਰਣਬੀਰ) : ਥਾਣਾ ਸਦਰ ਪੁਲਸ ਨੇ ਫਲੈਟ ਵੇਚਣ ਦੇ ਨਾਂ ’ਤੇ ਧੋਖਾਧੜੀ ਕਰਨ ਦੇ ਦੋਸ਼ ’ਚ ਦੋ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਨਾਮਜ਼ਦ ਦੋਸ਼ੀਆਂ ਦੀ ਪਛਾਣ (ਜੀ.ਐੱਲ.ਡੀ.) ਗੁੰਜਨ ਲੈਂਡ ਡਿਵੈਲਪਰਜ਼ ਦੇ ਐੱਮ.ਡੀ. ਅਮਿਤ ਗੁਪਤਾ ਤੇ ਰਿਅਲਟੀ ਮੇਕਰਜ਼, ਗੋਲਡ ਸਕਵੇਅਰ, ਸੈਕਟਰ-116, ਸੰਤੇ ਮਾਜਰਾ ਦੇ ਅਤੁਲ ਅਰੋੜਾ ਵਜੋਂ ਹੋਈ ਹੈ। 

ਚੰਡੀਗੜ੍ਹ ਵਾਸੀ ਰਵਿੰਦਰ ਕੁਮਾਰ ਵੱਲੋਂ ਐੱਸ.ਐੱਸ.ਪੀ. ਨੂੰ ਦਿੱਤੀ ਗਈ ਦਰਖਾਸਤ ਮੁਤਾਬਕ ਉਹ ਇਕ ਇਸ਼ਤਿਹਾਰ ਰਾਹੀਂ ਏਰੋ ਆਰਕੇਡ, ਏਅਰਪੋਰਟ ਰੋਡ ’ਤੇ ਸਥਿਤ ਉਕਤ ਕੰਪਨੀ ਦੇ ਐੱਮ.ਡੀ. ਅਮਿਤ ਕੁਮਾਰ ਤੇ ਹੋਰਾਂ ਨਾਲ ਮਿਲਿਆ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਘੱਟ ਕੀਮਤ ’ਤੇ ਖਰੜ ’ਚ ਫਲੈਟ ਦਿਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਪ੍ਰਾਜੈਕਟ ਪੂਰੀ ਤਰ੍ਹਾਂ ਅਪਰੂਵਡ ਪ੍ਰੋਜੈਕਟ ਹੈ ਤੇ ਇਸ ਸਬੰਧੀ ਐੱਨ.ਓ.ਸੀ. ਅਤੇ ਹੋਰ ਸਰਕਾਰੀ ਮਨਜ਼ੂਰੀਆਂ ਉਨ੍ਹਾਂ ਕੋਲ ਮੌਜੂਦ ਹਨ। ਉਨ੍ਹਾਂ ਨੇ ਉਕਤ ਸੁਸਾਇਟੀ ’ਚ ਵਨ ਬੀ.ਐੱਚ.ਕੇ. ਫਲੈਟ ਨੰਬਰ-320, ਸੈਕੰਡ ਫਲੋਰ ਵਿਖਾਇਆ। ਫਲੈਟ ਪਸੰਦ ਆਉਣ ’ਤੇ ਸੌਦਾ ਤੈਅ ਹੋ ਗਿਆ। 23 ਸਤੰਬਰ 2023 ਨੂੰ ਬੁਕਿੰਗ ਤੇ ਸੇਲ ਐਗਰੀਮੈਂਟ ਕਰਦਿਆਂ ਉਨ੍ਹਾਂ ਨੇ ਮੁਲਜ਼ਮਾਂ ਨੂੰ 2.50 ਲੱਖ ਰੁਪਏ ਦਿੱਤੇ।

ਇਹ ਵੀ ਪੜ੍ਹੋ : ਪਿੱਜ਼ਾ 'ਚੋਂ ਨਿਕਲਿਆ ਚਾਕੂ ਦਾ ਟੁਕੜਾ, ਕੰਪਨੀ ਮੈਨੇਜਰ ਨੇ ਫੋਟੋ ਸ਼ੇਅਰ ਨਾ ਕਰਨ ਲਈ ਕੀਤੇ ਤਰਲੇ 

15 ਦਸੰਬਰ 2023 ਤੋਂ ਪਹਿਲਾਂ ਰਜਿਸਟਰੀ ਕਰਵਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਪਰ 15 ਦਸੰਬਰ ਨੂੰ ਜਦੋਂ ਉਹ ਰਜਿਸਟਰੀ ਕਰਵਾਉਣ ਪੁੱਜੇ ਤਾਂ ਮੁਲਜ਼ਮਾਂ ਨੇ ਕੁਝ ਸਰਕਾਰੀ ਮਨਜ਼ੂਰੀਆਂ ’ਚ ਆ ਰਹੀਆਂ ਰੁਕਾਵਟਾਂ ਦੀ ਗੱਲ ਕਰਕੇ ਰਜਿਸਟਰੀ ਦੀ ਤਾਰੀਖ ਅੱਗੇ ਵਧਾਉਣ ਲਈ ਕਿਹਾ। ਇਸ ਤੋਂ ਬਾਅਦ ਲਗਾਤਾਰ ਟਾਲ-ਮਟੋਲ ਕਰਦੇ ਰਹੇ। ਅਖੀਰ ’ਚ ਮੁਲਜ਼ਮਾਂ ਵੱਲੋਂ ਨਾ ਤਾਂ ਫਲੈਟ ਦੀ ਰਜਿਸਟਰੀ ਕਰਵਾਈ ਗਈ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਵਿਅਕਤੀ ਖ਼ਿਲਾਫ ਪਹਿਲਾਂ ਵੀ ਇਕ ਹੀ ਫਲੈਟ ਕਈ ਵਾਰ ਵੇਚਣ ਦੇ ਸਬੰਧ ’ਚ ਕਈ ਮਾਮਲੇ ਦਰਜ ਹਨ। ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ, ਜਿਸ ’ਤੇ ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News