ਮੁਕਤਸਰ 'ਚ ਫੜੇ ਗਏ ਦੋ 'ਮੁੰਨਾ-ਭਾਈ', ਵਿਦਿਆਰਥੀਆਂ ਦੀ ਥਾਂ ਦੇ ਰਹੇ ਸਨ ਪ੍ਰੀਖਿਆ
Thursday, May 25, 2023 - 05:19 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਨੇੜਲੇ ਪਿੰਡ ਬਰਕੰਦੀ ਵਿੱਚ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਵਿੱਚ ਚੱਲ ਰਹੀ ਡੀ. ਐੱਲ. ਐੱਡ ਸ਼ੈਸ਼ਨ 2022 ਦੂਜਾ ਸਾਲ ਦੀ ਪ੍ਰੀਖਿਆ ਕੇਂਦਰ ਵਿੱਚ ਦੋ ਵਿਦਿਆਰਥੀਆਂ ਦੀ ਥਾਂ ਹੋਰ ਦੋ ਨੌਜਵਾਨ (ਮੁੰਨਾ ਭਾਈ) ਵੱਲੋਂ ਪ੍ਰੀਖਿਆ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਥਾਣਾ ਸਦਰ ਪੁਲਸ ਨੇ ਅਸਲੀ ਵਿਦਿਆਰਥੀਆਂ ਦੀ ਥਾਂ ਪ੍ਰੀਖਿਆ ਦੇਣ ਪਹੁੰਚੇ ਦੋ ਨੌਜਵਾਨਾਂ ਨੂੰ ਕਾਬੂ ਵਿੱਚ ਕਰਦਿਆਂ ਉਨ੍ਹਾਂ ਸਮੇਤ ਅਸਲੀ ਵਿਦਿਆਰਥੀਆਂ ’ਤੇ ਵੀ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਅਸਲ ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਫਿਲਬਾਲ ਬਾਕੀ ਹੈ। ਥਾਣਾ ਸਦਰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਡਾਇਟ ਬਰਕੰਦੀ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਦੱਸਿਆ ਕਿ 24 ਮਈ ਨੂੰ ਡੀ. ਐੱਲ. ਐੱਡ. ਦੀ ਪ੍ਰੀਖਿਆ ਕੇਂਦਰ ਵਿੱਚ ਸੁਰਿੰਦਰ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਜਲਾਲਾਬਾਦ ਦੀ ਥਾਂ ’ਤੇ ਸੁਖਚੈਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਜਲਾਲਾਬਾਦ ਪ੍ਰੀਖਿਆ ਦੇ ਰਿਹਾ ਸੀ।
ਇਹ ਵੀ ਪੜ੍ਹੋ- ਬਾਘਾਪੁਰਾਣਾ 'ਚ ਪਲਟੀ ਸਵਾਰੀਆਂ ਨਾਲ ਭਰੀ PRTC ਬੱਸ, ਮਚਿਆ ਚੀਕ-ਚਿਹਾੜਾ
ਇਸੇ ਤਰ੍ਹਾਂ ਅੰਕੁਸ਼ ਪੁੱਤਰ ਬਲਦੇਵ ਸਿੰਘ ਦੀ ਥਾਂ ਨਿਸ਼ਾਨ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਲਮੋਚੜ ਖੁਰਦ ਜਲਾਲਾਬਾਦ ਪ੍ਰੀਖਿਆ ਦੇ ਰਿਹਾ ਸੀ, ਜਿਨ੍ਹਾਂ ਨੂੰ ਪ੍ਰੀਖਿਆ ਦਸਤੇ ਨੇ ਕਾਬੂ ਕਰ ਪੁਲਸ ਨੂੰ ਸੌਂਪ ਦਿੱਤਾ। ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਸ਼ਿਕਾਇਤਕਰਤਾ ਪ੍ਰਿੰਸੀਪਲ ਸੰਜੀਵ ਕੁਮਾਰ ਦੇ ਬਿਆਨ ’ਤੇ ਕਾਰਵਾਈ ਕਰਦਿਆਂ ਅਸਲ ਵਿਦਿਆਰਥੀਆਂ ਸੁਰਿੰਦਰ ਸਿੰਘ ਅਤੇ ਅੰਕੁਸ਼ ਦੇ ਇਲਾਵਾ ਉਨ੍ਹਾਂ ਦੀ ਥਾਂ ਪੇਪਰ ਦਿੰਦੇ ਫੜੇ ਗਏ ਨੌਜਵਾਨ ਸੁਖਚੈਨ ਸਿੰਘ ਅਤੇ ਨਿਸ਼ਾਨ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਜਦਕਿ ਸੁਰਿੰਦਰ ਅਤੇ ਅੰਕੁਸ਼ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਇਹ ਵੀ ਪੜ੍ਹੋ- CM ਮਾਨ ਦਾ ਧਮਾਕੇਦਾਰ ਟਵੀਟ, ਸਾਬਕਾ CM ਚੰਨੀ ਨੂੰ ਦਿੱਤਾ 31 ਮਈ 2 ਵਜੇ ਤੱਕ ਦਾ ਅਲਟੀਮੇਟਮ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।