ਚਿੱਟਾ ਤੇ ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਗ੍ਰਿਫਤਾਰ
Sunday, Dec 20, 2020 - 03:15 AM (IST)

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)– ਪੁਲਸ ਨੇ ਦੋ ਕੇਸਾਂ ’ਚ 11 ਗ੍ਰਾਮ ਚਿੱਟਾ ਤੇ ਨਸ਼ੇ ਵਾਲੀਆਂ 290 ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਦੋਂਕਿ ਇਕ ਵਿਅਕਤੀ ਦੀ ਗ੍ਰਿਫਤਾਰੀ ਬਾਕੀ ਹੈ।
ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਬਹਾਦਰ ਸਿੰਘ ਵਾਲਾ ਦੇ ਪੁਲਸ ਅਧਿਕਾਰੀ ਕੁਲਵੰਤ ਸਿੰਘ ਜਦੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਧੂਰੀ ਦੇ ਦੁਸਹਿਰਾ ਗਰਾਊਂਡ ਕੋਲ ਪੁੱਜੇ ਤਾਂ ਅਨਾਜ ਮੰਡੀ ਵੱਲੋਂ ਦੁਸਹਿਰਾ ਗਰਾਊਂਡ ਵੱਲ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ ਜੋ ਪੁਲਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਣ ਲੱਗਿਆ ਅਤੇ ਆਪਣੀ ਸੱਜੀ ਜੇਬ ’ਚੋਂ ਇਕ ਪਲਾਸਟਿਕ ਦਾ ਲਿਫਾਫਾ ਹੇਠਾਂ ਸੁੱਟ ਦਿੱਤਾ। ਉਕਤ ਵਿਅਕਤੀ ਨੂੰ ਕਾਬੂ ਕਰ ਕੇ ਲਿਫਾਫੇ ’ਚੋਂ 11 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ। ਗ੍ਰਿਫਤਾਰ ਵਿਅਕਤੀ ਦੀ ਪਛਾਣ ਬਿਲੂਕ੍ਰਮਜੀਤ ਸਿੰਘ ਵਾਸੀ ਧੂਰੀ ਵਜੋਂ ਹੋਈ ਹੈ।
ਇਸੇ ਤਰ੍ਹਾਂ ਥਾਣਾ ਲਹਿਰਾ ਦੇ ਪੁਲਸ ਅਧਿਕਾਰੀ ਗੁਰਚਰਨ ਸਿੰਘ ਨੂੰ ਗਸ਼ਤ ਦੌਰਾਨ ਇਕ ਮੁਖਬਰ ਨੇ ਸੂਚਨਾ ਦਿੱਤੀ ਕਿ ਮਨਦੀਪ ਸਿੰਘ ਵਾਸੀ ਹਰਿਆਉ ਨਸ਼ੇ ਵਾਲੀਆਂ ਗੋਲੀਆਂ ਲੈ ਕੇ ਹਰਿਆਉ ਤੋਂ ਪਿੰਡ ਡਸਕਾ ਨੂੰ ਜਾਵੇਗਾ। ਉਸਨੂੰ ਇਹ ਨਸ਼ੇ ਵਾਲੀਆਂ ਗੋਲੀਆਂ ਅਬਦੁਲ ਸਲੀਮ ਵਾਸੀ ਮਿਰਜਾਪੁਰ ਉਤਰ ਪ੍ਰਦੇਸ਼ ਸਪਲਾਈ ਕਰਦਾ ਹੈ। ਜੇਕਰ ਹਰਿਆਉ ਡਸਕਾ ਡਰੇਨ ਪੁਲ ’ਤੇ ਨਾਕੇਬੰਦੀ ਕੀਤੀ ਜਾਵੇ ਤਾਂ ਉਸਨੂੰ ਕਾਬੂ ਕੀਤਾ ਜਾ ਸਕਦਾ ਹੈ। ਸੂਚਨਾ ਦੇ ਆਧਾਰ ’ਤੇ ਨਾਕੇਬੰਦੀ ਕਰ ਕੇ ਮਨਦੀਪ ਸਿੰਘ ਨੂੰ 290 ਨਸ਼ੇ ਵਾਲੀਆਂ ਗੋਲੀਆਂ ਸਣੇ ਗ੍ਰਿਫਤਾਰ ਕੀਤਾ ਗਿਆ। ਜਦੋਂਕਿ ਅਬਦੁਲ ਸਲੀਮ ਦੀ ਗ੍ਰਿਫਤਾਰੀ ਅਜੇ ਬਾਕੀ ਹੈ।