40 ਗ੍ਰਾਮ ਹੈਰੋਇਨ ਸਮੇਤ 2 ਗ੍ਰਿਫਤਾਰ

Tuesday, May 26, 2020 - 07:05 PM (IST)

40 ਗ੍ਰਾਮ ਹੈਰੋਇਨ ਸਮੇਤ 2 ਗ੍ਰਿਫਤਾਰ

ਖਰੜ, (ਰਣਬੀਰ, ਅਮਰਦੀਪ, ਸ਼ਸ਼ੀ)- ਥਾਣਾ ਸਦਰ ਪੁਲਸ ਨੇ ਬੀਤੀ ਰਾਤ 2 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਜੁਰਮ ਅਧੀਨ ਗ੍ਰਿਫਤਾਰ ਕੀਤਾ ਹੈ। ਮਾਮਲੇ ਦੇ ਤਫਤੀਸ਼ੀ ਅਫਸਰ ਏ. ਐੱਸ. ਆਈ. ਜੀਵਨ ਸਿੰਘ ਨੇ ਦੱਸਿਆ ਕਿ ਮਾੜੇ ਅਨਸਰਾਂ 'ਤੇ ਨਿਗਾਹ ਰੱਖਣ ਦੇ ਮਨਸੂਬੇ ਨਾਲ ਪੁਲਸ ਪਾਰਟੀ ਨੂੰ ਖਰੜ-ਲਾਂਡਰਾਂ ਰੋਡ ਪਿੰਡ ਸੰਤੇ ਮਾਜਰਾ ਨੇੜੇ ਗਸ਼ਤ ਦੌਰਾਨ ਇਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਜਿਸ ਤਹਿਤ ਲਾਂਡਰਾਂ ਵਲੋਂ ਪੈਦਲ ਆ ਰਹੇ 2 ਵਿਅਕਤੀਆਂ ਨੂੰ ਅਗਾਊਂ ਪ੍ਰਾਪਤ ਸੂਚਨਾ ਦੇ ਆਧਾਰ 'ਤੇ ਰੋਕ ਕੇ ਜਦੋਂ ਉਨ੍ਹਾਂ ਪਾਸੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੀ ਸ਼ਨਾਖਤ ਰਣਬੀਰ ਸਿੰਘ ਮੋਹਾਲੀ ਅਤੇ ਅਨਿਲ ਸ਼ਰਮਾ ਚੰਡੀਗੜ੍ਹ ਵਜੋਂ ਹੋਈ, ਜਿਨ੍ਹਾਂ ਦੀ ਤਲਾਸ਼ੀ ਲਏ ਜਾਣ 'ਤੇ ਉਨ੍ਹਾਂ ਪਾਸੋਂ 40 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰ ਲਿਆ ਗਿਆ।


author

Bharat Thapa

Content Editor

Related News