150 ਕਰੋੜ ਦੇ ਘਪਲੇ ਦੀ ਫਾਈਲ ਪਹੁੰਚੀ ਵਿਜੀਲੈਂਸ ਤੋਂ, ਜਲਦ ਹੋਵੇਗੀ ਕਾਰਵਾਈ : ਧਾਲੀਵਾਲ
Thursday, Sep 01, 2022 - 01:34 PM (IST)
ਪਟਿਆਲਾ (ਕੰਵਲਜੀਤ) : ਪਟਿਆਲਾ ਦੇ ਫੋਕਲ ਪੁਆਇੰਟ ਨੇੜੇ ਪਿੰਡ ਦੌਲਤਪੁਰ ਸਥਿਤ ਜੀ.ਐਸ.ਏ ਇੰਡਸਟਰੀਜ਼ ਵਿਖੇ ਪਹੁੰਚ ਕੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ,ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਗਰੀਜੋਨ ਦੇ ਖੇਤੀਬਾੜੀ ਨਾਲ ਸਬੰਧਿਤ ਮਸ਼ੀਨਰੀ ਦਾ ਮੁਆਇਨਾ ਕੀਤਾ।
ਗੱਲਬਾਤ ਕਰਦਿਆਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਿਛਲੇ ਸਮੇਂ ਦੀ ਸਰਕਾਰ ਵੇਲੇ ਸੁਪਰ ਸੀਡਰ ਮਸ਼ੀਨਾਂ ਅਤੇ ਸਬਸਿਡੀ 'ਚ 150 ਕਰੋੜ ਦਾ ਘਪਲਾ ਹੋਇਆ ਸੀ ਜਿਸ ਦੀ ਫਾਈਲ ਸਾਡੀ ਟੀਮ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੂੰ ਦੇ ਦਿੱਤੀ ਹੈ, ਜਿਹੜੀ ਕਿ ਹੁਣ ਅੱਗੇ ਵਿਜੀਲੈਂਸ ਨੂੰ ਭੇਜੀ ਜਾਵੇਗੀ ਅਤੇ ਜਲਦ ਇਸ ਮਾਮਲੇ ਦੀ ਜਾਂਚ ਹੋਵੇਗੀ ਕਿਉ ਕਿ ਉਸ ਸਮੇਂ ਜੋ ਵੀ ਘਪਲਾ ਹੋਇਆ ਉਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਜਾਂਚ ਕਰਨਾ ਕਿ ਇਹ ਘਪਲਾ ਕਿਸ ਤਰ੍ਹਾਂ ਹੋਇਆ। ਇਸਦੇ ਨਾਲ ਹੀ ਧਾਲੀਵਾਲ ਨੇ ਪ੍ਰਤਾਪ ਸਿੰਘ ਬਾਜਵਾ 'ਤੇ ਬੋਲਦਿਆਂ ਕਿਹਾ ਕਿ ਸਾਡੀਆਂ ਲੱਤਾਂ ਅਤੇ ਭਗਵੰਤ ਮਾਨ ਦੀਆਂ ਲੱਤਾਂ ਭਾਰ ਝੱਲਦੀਆਂ ਨੇ ਪਰ ਪ੍ਰਤਾਪ ਬਾਜਵਾ ਦੀਆਂ ਨਹੀਂ ਝਲਦਿਆਂ।
ਸਭ ਨੂੰ ਫੜ ਕੇ ਅੰਦਰ ਦੇਵਾਂਗੇ ਜਿੰਨੇ ਵੀ ਘਪਲਾ ਕੀਤਾ ਹੈ। ਅੱਗੇ ਆਉਣ ਵਾਲੇ ਸਮੇਂ 'ਚ ਝੋਨੇ ਦਾ ਸੀਜ਼ਨ ਆਉਣ ਵਾਲਾ ਹੈ ਅਤੇ ਕਿਸਾਨਾਂ ਨੂੰ ਕੋਈ ਦਿੱਕਤ ਪ੍ਰੇਸ਼ਾਨੀ ਨਾ ਆਵੇ ਇਸ ਕਰਕੇ ਹਰ ਪਾਸੇ ਅਸੀਂ ਜਿੱਥੇ ਵੀ ਸੁਪਰ ਸੀਡਰ ਮਸ਼ੀਨਾਂ ਬੰਨਦੀਆਂ ਨੇ ਉਨ੍ਹਾਂ ਫੈਕਟਰੀਆਂ 'ਚ ਜਾ ਕੇ ਚੈਕਿੰਗ ਕਰ ਰਹੇ ਹਾਂ।