ਨਸ਼ੀਲੇ ਪਦਾਰਥਾਂ ਸਮੇਤ 15 ਵਿਅਕਤੀ ਗ੍ਰਿਫਤਾਰ

5/24/2020 11:10:35 PM

ਮਾਨਸਾ, (ਸੰਦੀਪ ਮਿੱਤਲ)— ਜ਼ਿਲ੍ਹਾ ਪੁਲਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਸ ਨੇ ਵੱਖ-ਵੱਖ ਥਾਵਾਂ 'ਤੋਂ 15 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 500 ਨਸ਼ੀਲੀਆਂ ਗੋਲੀਆਂ, 620 ਲੀਟਰ ਲਾਹਣ ਅਤੇ 254 ਬੋਤਲਾਂ ਸ਼ਰਾਬ ਸਮੇਤ ਮੋਟਰਸਾਈਕਲ ਦੀ ਬਰਾਮਦਗੀ ਕੀਤੀ ਹੈ। ਜਦੋਂ ਕਿ 2 ਵਿਅਕਤੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।

ਜ਼ਿਲ੍ਹਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਥਾਣਾ ਸਦਰ ਬੁਢਲਾਡਾ ਦੀ ਪੁਲਸ ਨੇ ਮੱਖਣ ਸਿੰਘ ਵਾਸੀ ਧਰਮਗੜ੍ਹ ਨੂੰ ਮੋਟਰਸਾਈਕਲ ਸੀ.ਡੀ. ਡੀਲਕਸ ਨੰ. ਪੀ.ਬੀ.-13-ਐਕਸ-6906 ਸਮੇਤ ਕਾਬੂ ਕਰਕੇ 500 ਨਸ਼ੀਲੀਆਂ ਗੋਲੀਆਂ ਮਾਰਕਾ ਕਲੋਵੀਡੋਲ, ਬੋਹਾ ਪੁਲਸ ਨੇ ਗੁਰਦੇਵ ਸਿੰਘ ਵਾਸੀ ਅਚਾਨਕ ਤੋਂ 200 ਲੀਟਰ ਲਾਹਣ ਅਤੇ 106 ਬੋਤਲਾਂ ਸ਼ਰਾਬ ਨਜਾਇਜ਼, ਤਰਸੇਮ ਸਿੰਘ ਵਾਸੀ ਸਤੀਕੇ ਤੋਂ 50 ਲੀਟਰ ਲਾਹਨ, ਸਿਟੀ 1 ਮਾਨਸਾ ਪੁਲਸ ਨੇ ਜਗਜੀਤ ਸਿੰਘ ਵਾਸੀ ਜਵਾਹਰਕੇ ਤੋਂ 120 ਲੀਟਰ ਲਾਹਨ, ਜੋਗਾ ਪੁਲਸ ਨੇ ਗੁਰਜੀਤ ਸਿੰਘ ਵਾਸੀ ਜੋਗਾ ਤੋਂ 100 ਲੀਟਰ ਲਾਹਨ, ਸਿਟੀ 2 ਮਾਨਸਾ ਪੁਲਸ ਨੇ ਅੰਕਿਤ ਕੁਮਾਰ ਵਾਸੀ ਮਾਨਸਾ ਤੋਂ 84 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸੋਫੀਆ (ਪੰਜਾਬ), ਸਦਰ ਮਾਨਸਾ ਪੁਲਸ ਨੇ ਕੁਲਦੀਪ ਸਿੰਘ ਵਾਸੀ ਉਡਤ ਭਗਤ ਰਾਮ ਤੋਂ 40 ਲੀਟਰ ਲਾਹਨ, ਕਰਮਜੀਤ ਸਿੰਘ ਵਾਸੀ ਨਰਿੰਦਰਪੁਰਾ ਤੋਂ 9 ਬੋਤਲਾਂ ਨਜਾਇਜ਼ ਸ਼ਰਾਬ, ਥਾਣਾ ਸਿਟੀ ਬੁਢਲਾਡਾ ਪੁਲਸ ਨੇ ਜੱਗੀ ਸਿੰਘ ਵਾਸੀ ਕਲੀਪੁਰ ਤੋਂ 30 ਲੀਟਰ ਲਾਹਨ, ਝੁਨੀਰ ਪੁਲਸ ਨੇ ਮੱਖਣ ਸਿੰਘ ਵਾਸੀ ਫੱਤਾ ਮਾਲੋਕਾ ਤੋਂ 30 ਲੀਟਰ ਲਾਹਨ,  ਗੁਰਪਿਆਰ ਸਿੰਘ ਵਾਸੀ ਚੈਨੇਵਾਲਾ ਤੋਂ 25 ਲੀਟਰ ਲਾਹਨ, ਸਰਦੂਲਗੜ੍ਹ ਪੁਲਸ ਨੇ ਚੈਨਾ ਸਿੰਘ ਵਾਸੀ ਝੰਡਾ ਕਲਾਂ ਤੋਂ 20 ਬੋਤਲਾਂ ਨਜਾਇਜ਼ ਸ਼ਰਾਬ, ਸਦਰ ਬੁਢਲਾਡਾ ਪੁਲਸ ਨੇ ਗੁਰਵਿੰਦਰ ਸਿੰਘ ਵਾਸੀ ਬੀਰੋਕੇ ਕਲਾਂ ਤੋਂ 9 ਬੋਤਲਾਂ ਨਜਾਇਜ਼ ਸ਼ਰਾਬ, ਬਰੇਟਾ ਪੁਲਸ ਨੇ ਬਾਬੂ ਸਿੰਘ ਵਾਸੀ ਹੁਕਮਾਂਵਾਲੀ ਤੋਂ 8 ਬੋਤਲਾਂ ਨਜਾਇਜ ਸ਼ਰਾਬ, ਜੋਗਾ ਪੁਲਸ ਨੇ ਕੁਲਦੀਪ ਸਿੰਘ ਵਾਸੀ ਰੱਲਾ ਤੋਂ 8 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਸਾਰੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਇਲਾਵਾ ਥਾਣਾ ਜੌੜਕੀਆਂ ਪੁਲਸ ਨੇ ਬਿੰਦਰ ਸਿੰਘ ਵਾਸੀ ਭੰਮੇ ਖੁਰਦ ਤੋਂ 25 ਲੀਟਰ ਲਾਹਨ, ਥਾਣਾ ਸਰਦੂਲਗੜ੍ਹ ਪੁਲਸ ਨੇ ਸੁਖਦੇਵ ਸਿੰਘ ਵਾਸੀ ਜਟਾਣਾ ਕਲਾਂ ਤੋਂ 20 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ। ਉਕਤ ਦੋਵੇਂ ਵਿਅਕਤੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

KamalJeet Singh

Content Editor KamalJeet Singh