ਚੌਕੀਦਾਰ ਨੂੰ ਡਰਾ ਕੇ ਸਰੀਆ ਲੁੱਟਣ ਵਾਲੇ 14 ਕਾਬੂ

04/02/2022 10:20:39 AM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਚੌਕੀਦਾਰ ਨੂੰ ਡਰ ਧਮਕਾ ਕੇ ਸਰੀਆ ਲੁੱਟਣ ਵਾਲੇ 14 ਲੁਟੇਰਿਆਂ ਨੂੰ ਕਾਬੂ ਕਰ ਕੇ ਬਰਨਾਲਾ ਪੁਲਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਐੱਸ. ਐੱਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ ਬਰਨਾਲਾ-ਬਠਿੰਡਾ ਗੁਰੂ ਨਾਨਕ ਸਕੂਲ ਤਪਾ ਵਿਖੇ ਹਵੇਲੀ ਰੈਸਟੋਰੈਂਟ ਦੀ ਬਿਲਡਿੰਗ ਬਣ ਰਹੀ ਸੀ, ਜਿਥੇ ਮਾਲਕਾਂ ਦਾ ਕਾਫੀ ਮਟੀਰੀਅਲ ਪਿਆ ਸੀ। ਮਟੀਰੀਅਲ ਦੀ ਰਾਖੀ ਲਈ ਪਰਮਿੰਦਰ ਸਿੰਘ ਨੂੰ ਚੌਕੀਦਾਰ ਰੱਖਿਆ ਹੋਇਆ ਸੀ। 11-12 ਫਰਵਰੀ ਦੀ ਦਰਮਿਆਨੀ ਰਾਤ ਨੂੰ 10-12 ਅਣਪਛਾਤੇ ਵਿਅਕਤੀਆਂ ਨੇ ਚੌਕੀਦਾਰ ਪਰਮਿੰਦਰ ਸਿੰਘ ਨੂੰ ਡਰਾ ਧਮਕਾ ਕੇ 40 ਕੁਇੰਟਲ ਸਰੀਆ, 32 ਬੋਰੀਆਂ ਸੀਮੈਂਟ, 5 ਚੁਗਾਠਾਂ ਕੈਂਟਰ ’ਚ ਲੋਡ ਕਰ ਕੇ ਲੈ ਗਏ ਅਤੇ ਚੌਕੀਦਾਰ ਦਾ ਮੋਬਾਇਲ ਵੀ ਖੋਹ ਲਿਆ। ਇਸ ਸਬੰਧੀ ਬਾਲ ਚੰਦ ਬਾਂਸਲ ਵਾਸੀ ਤਪਾ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਸੰਗਰੂਰ ਦੇ ਇਸ ਪਿੰਡ ’ਚ ਮੱਖੀਆਂ ਨੇ ਮਚਾਇਆ ਕਹਿਰ, ਰਿਸ਼ਤੇਦਾਰ ਕਰਦੇ ਨੇ 'ਮਖੌਲ'

ਇਸ ਸਬੰਧੀ ਸੀ. ਆਈ. ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਨੇ 28 ਮਾਰਚ ਨੂੰ ਇਸ ਕੇਸ ’ਚ ਦਰਸ਼ਨ ਰਾਮ ਵਾਸੀ ਜ਼ਿਲ੍ਹਾ ਖੰਨਾ, ਅਮਰ ਸਿੰਘ ਵਾਸੀ ਕੰਮਾ ਤਹਿਸੀਲ ਖੰਨਾ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਇਕ ਸਕੂਟਰੀ ਅਤੇ ਗੱਡੀ ਬਰਾਮਦ ਕੀਤੀ ਗਈ। ਤਫਤੀਸ਼ ਦੌਰਾਨ ਇਸ ਕੇਸ ’ਚ 30 ਮਾਰਚ ਨੂੰ ਸੁਭਾਸ਼ ਚੰਦ ਵਾਸੀ ਗੋਬਿੰਦਗੜ੍ਹ, ਅਤੁਲ ਕੁਮਾਰ ਵਾਸੀ ਲੁਧਿਆਣਾ, ਪਰਮਿੰਦਰ ਸਿੰਘ ਵਾਸੀ ਖੰਨਾ, ਧਰਮ ਨਾਰਾਇਣ ਮਿਸ਼ਰਾ ਅਤੇ ਅਨਿਲ ਕੁਮਾਰ, ਇੰਦਲ ਮਹੰਤੂ ਹਾਲ ਆਬਾਦ ਵਾਸੀਅਨ ਗੋਬਿੰਦਗੜ੍ਹ, ਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ ਵਾਸੀ ਖੰਨਾ, ਸੁਨੀਲ ਕੁਮਾਰ, ਸੋਨੂੰ ਦਿਉ, ਸਚਿਨ ਕੁਮਾਰ, ਰਮੇਸ਼ ਕੁਮਾਰ ਹਾਲ ਆਬਾਦ ਵਾਸੀਆਨ ਮੰਡੀ ਗੋਬਿੰਦਗੜ੍ਹ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਇਕ ਕੈਂਟਰ ਅਤੇ ਕਾਰ ਬਰਾਮਦ ਕੀਤੀ ਗਈ। ਅਨਿਲ ਕੁਮਾਰ ਹਨੀ ਦੀ ਨਿਸ਼ਾਨਦੇਹੀ ’ਤੇ 3 ਕੁਇੰਟਲ 80 ਕਿਲੋ ਸਰੀਆ, ਇਕ ਟਰੱਕ, ਸਕੂਟਰੀ, ਗੱਡੀ, 9 ਲੱਖ ਰੁਪਏ ਨਕਦ ਬਰਾਮਦ ਕੀਤੇ ਗਏ। ਪੁੱਛਗਿੱਛ ਦੌਰਾਨ ਇਨ੍ਹਾਂ ਕੋਲੋਂ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਵਿਆਹ ਕਰਵਾਉਣ ਲਈ ਜੈਂਡਰ ਬਦਲ ਰਵੀ ਤੋਂ ਬਣਿਆ 'ਰੀਆ ਜੱਟੀ', ਹੁਣ ਪਤੀ ਨੇ ਦਿੱਤਾ ਧੋਖਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News