ਜੇਲ੍ਹ ਪ੍ਰਸ਼ਾਸਨ ਦੇ ਦਾਅਵੇ ਖੋਖਲੇ, ਕੇਂਦਰੀ ਜੇਲ੍ਹ ਲੁਧਿਆਣਾ ’ਚ ਹਵਾਲਾਤੀਆਂ ਕੋਲੋਂ ਮਿਲੇ 10 ਮੋਬਾਇਲ
Monday, Oct 24, 2022 - 08:05 PM (IST)

ਲੁਧਿਆਣਾ (ਸਿਆਲ) : ਲਗਾਤਾਰ ਸੁਰਖੀਆਂ ’ਚ ਰਹਿਣ ਵਾਲੀ ਲੁਧਿਆਣਾ ਦੀ ਕੇਂਦਰੀ ਜੇਲ੍ਹ ’ਚ ਕੈਦੀਆਂ/ਹਵਾਲਾਤੀਆਂ ਤੋਂ ਮੋਬਾਇਲ ਬਰਾਮਦ ਹੋਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। 3 ਦਿਨਾਂ ’ਚ ਜੇਲ੍ਹ ’ਚੋਂ 19 ਮੋਬਾਇਲ ਬਰਾਮਦ ਹੋਏ ਹਨ। ਇਸੇ ਕੜੀ ਤਹਿਤ ਹਵਾਲਾਤੀਆਂ ਕੋਲੋਂ 10 ਮੋਬਾਈਲ ਬਰਾਮਦ ਹੋਣ ’ਤੇ ਪੁਲਸ ਨੇ ਸਹਾਇਕ ਸੁਪਰਡੈਂਟ ਸਤਨਾਮ ਸਿੰਘ, ਇੰਦਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਹਵਾਲਾਤੀਆਂ ਦੀਪਕ ਕੁਮਾਰ, ਉਗਬੁਨੀਆ ਚੁਕਵਾੜੀ ਇਮੈਨੁਅਲ, ਉਗਬੁਨੀਆ ਐਂਥਨੀ ਉਗੋਚਕੀਵ ਉਕਪਾਲਾ, ਦਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਅਵਤਾਰ ਸਿੰਘ, ਅਮਨਦੀਪ ਸਿੰਘ, ਲਖਬੀਰ ਸਿੰਘ, ਸੂਰਜ ਕੁਮਾਰ, ਕਰਮਜੀਤ ਸਿੰਘ ਦੇ ਖਿਲਾਫ ਜੇਲ੍ਹ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।