1 ਕੁਇੰਟਲ 75 ਕਿਲੋ ਭੁੱਕੀ ਬਰਾਮਦ
Thursday, Dec 13, 2018 - 05:36 AM (IST)
ਨਾਭਾ,(ਭੂਪਾ)- ਬੀਤੀ ਰਾਤ ਪੁਲਸ ਚੌਕੀ ਗਲੱਵਟੀ ਵੱਲੋਂ ਪਿੰਡ ਢੀਂਗੀ ਨੇਡ਼ੇ ਚੋਆ ਪੁਲ ਕੋਲ ਇਕ ਕਾਰ ’ਚੋਂ 1 ਕੁਇੰਟਲ 75 ਕਿਲੋ ਭੁੱਕੀ ਬਰਾਮਦ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਪੁਲਸ ਚੌਕੀ ਗਲਵੱਟੀ ਦੇ ਇੰਚਾਰਜ ਐੱਸ. ਆਈ. ਜਸੰਵਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉੱਚ ਪੁਲਸ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਪਿੰਡ ਢੀਂਗੀ ਮੇਨ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਕ ਸਫ਼ਿਵਟ ਡਿਜ਼ਾਇਰ ਕਾਰ ਚਾਲਕ ਨੇ ਨਾਕਾਬੰਦੀ ਦੇਖ ਕੇ ਕਾਰ ਨੂੰ ਪਿੱਛੇ ਮੋਡ਼ ਭਜਾਉਣ ਦੀ ਕੋਸ਼ਿਸ਼ ਕੀਤੀ। ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਅ ਗਈ। ਕਾਰ ਚਾਲਕ ਅਤੇ ਹੋਰ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਏ। ਪੁਲਸ ਵੱਲੋਂ ਕਾਰ ਦੀ ਤਲਾਸ਼ੀ ਲੈਣ ’ਤੇ ਉਸ ਵਿਚੋਂ 1 ਕੁਇੰਟਲ 75 ਕਿਲੋ ਭੁੱਕੀ ਬਰਾਮਦ ਹੋਈ। ਪੁਲਸ ਨੇ ਮਾਮਲਾ ਦਰਜ ਕਰ ਕੇ ਭਗੌੜਿਅਾਂ ਨੂੰ ਕਾਬੂ ਕਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ।