ਸੜਕ ਹਾਦਸੇ ’ਚ 1 ਦੀ ਮੌਤ

11/05/2020 10:58:05 PM

ਸੰਦੌੜ,(ਰਿਖੀ)- ਪਿੰਡ ਖੁਰਦ ਵਿਖੇ ਵਾਪਰੇ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਜਦਕਿ ਇਸ ਹਾਦਸੇ ਵਿਚ ਇਕ ਬਲਦ ਦੀ ਵੀ ਮੌਤ ਹੋ ਗਈ ਅਤੇ ਦੋ ਜਣੇ ਜ਼ਖਮੀ ਹੋ ਗਏ।ਜਾਣਕਾਰੀ ਅਨੁਸਾਰ ਪਿੰਡ ਖੁਰਦ ਨਿਵਾਸੀ ਸ਼ਮਸਾਦ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਤਾਂ ਇਕ ਤੇਜ਼ ਰਫਤਾਰ ਕਾਰ ਨੇ ਉਸਨੂੰ ਆਪਣੀ ਲਪੇਟ ’ਚ ਲੈ ਲਿਆ ਇਸ ਹਾਦਸੇ ’ਚ ਕਾਰ ਨੇ ਪਹਿਲਾਂ ਇਕ ਬਲਦ ਨੂੰ ਆਪਣੀ ਲਪੇਟ ’ਚ ਲਿਆ ਫੇਰ ਉਥੇ ਹੀ ਖੜ੍ਹੇ ਇਕ ਹੋਰ ਵਿਅਕਤੀ ਅਤੇ ਬੱਚੇ ਨੂੰ ਵੀ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਬਲਦ ਅਤੇ ਸ਼ਮਸਾਦ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਸਤਨਾਮ ਸਿੰਘ ਵਾਸੀ ਖੁਰਦ ਅਤੇ ਛੋਟੀ ਉਮਰ ਦਾ ਬੱਚਾ ਗੰਭੀਰ ਜ਼ਖਮੀ ਹੋ ਗਿਆ। ਸਤਨਾਮ ਸਿੰਘ ਨੂੰ ਪਟਿਆਲਾ ਦੇ ਹਸਪਤਾਲ ਭੇਜ ਦਿੱਤਾ ਗਿਆ ਜਦਕਿ ਬੱਚਾ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਮੌਕੇ ’ਤੇ ਪਹੁੰਚੀ ਥਾਣਾ ਸੰਦੌੜ ਦੀ ਪੁਲਸ ਵੱਲੋਂ ਮੁੱਢਲੀ ਤਫਤੀਸ਼ ਕੀਤੀ ਗਈ ਅਤੇ ਪੀੜਤ ਪਰਿਵਾਰ ਦੇ ਬਿਆਨ ਕਲਮਬੰਦ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ


Bharat Thapa

Content Editor

Related News