ਸਕੂਲ ਵੈਨ ਤੇ ਮੋਟਰਸਾਈਕਲ ਦੀ ਟੱਕਰ ’ਚ 1 ਦੀ ਮੌਤ

Wednesday, Feb 26, 2020 - 10:07 PM (IST)

ਸਕੂਲ ਵੈਨ ਤੇ ਮੋਟਰਸਾਈਕਲ ਦੀ ਟੱਕਰ ’ਚ 1 ਦੀ ਮੌਤ

ਜੋਗਾ, (ਗੋਪਾਲ)- ਮਾਨਸਾ-ਬਰਨਾਲਾ ਰੋਡ ’ਤੇ ਪਿੰਡ ਅਕਲੀਆ ਵਿਖੇ ਸਕੂਲੀ ਵੈਨ ਅਤੇ ਮੋਟਰਸਾਈਕਲ ਦੀ ਟੱਕਰ ਨਾਲ ਮੋਟਰਸਾਈਕਲ ਚਾਲਕ ਦੀ ਸਡ਼ਕ ਹਾਦਸੇ ’ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀ ਮਨਜੀਤ ਸਿੰਘ (35) ਪੁੱਤਰ ਬਲਦੇਵ ਸਿੰਘ ਵਾਸੀ ਬਰਨਾਲਾ ਤੇ ਉਸ ਦਾ ਸਾਥੀ ਜੋਗਾ ਕੋਲੋਂ ਵਾਪਸ ਬਰਨਾਲਾ ਜਾ ਰਹੇ ਸਨ, ਤਾਂ ਬਰਨਾਲਾ ਵਲੋਂ ਅਕਲੀਆ ਪਿੰਡ ਨੂੰ ਆ ਰਹੀ ਪ੍ਰਾਈਵੇਟ ਸਕੂਲ ਦੀ ਵੈਨ ਨਾਲ ਟੱਕਰ ਹੋ ਗਈ, ਵੈਨ ਨੂੰ ਅਜਮੇਰ ਸਿੰਘ ਵਾਸੀ ਅਕਲੀਆ ਚਲਾ ਰਿਹਾ ਸੀ। ਇਸ ਸਡ਼ਕ ਹਾਦਸੇ ’ਚ ਮੋਟਰਸਾਈਕਲ ਚਾਲਕ ਮਨਜੀਤ ਸਿੰਘ ਦੀ ਮੌਤ ਹੋ ਗਈ ਹੈੈ ਅਤੇ ਦੂਜੇ ਵਿਅਕਤੀ ਦੇ ਸੱਟਾਂ ਲੱਗੀਆਂ ਹਨ, ਦੋਵਾਂ ਨੂੰ ਸਰਕਾਰੀ ਹਸਪਤਾਲ ਮਾਨਸਾ ਵਿਖੇ ਲਿਜਾਇਆ ਗਿਆ। ਇਸ ਹਾਦਸੇ ’ਚ ਵੈਨ ਸਵਾਰ ਸਕੂਲੀ ਬੱਚੇ ਵਾਲ-ਵਾਲ ਬਚ ਗਏ।


author

Bharat Thapa

Content Editor

Related News