ਟਰੱਕ ਤੇ ਟਰੈਕਟਰ ਵਿਚਕਾਰ ਟੱਕਰ ''ਚ 1 ਦੀ ਮੌਤ

Tuesday, Jan 07, 2020 - 07:26 PM (IST)

ਟਰੱਕ ਤੇ ਟਰੈਕਟਰ ਵਿਚਕਾਰ ਟੱਕਰ ''ਚ 1 ਦੀ ਮੌਤ

ਫਿਰੋਜ਼ਪੁਰ/ਗੁਰੂਹਰਸਹਾਏ, (ਕੁਮਾਰ,ਆਵਲਾ,ਮਲਹੋਤਰਾ)- ਬੱਸ ਅੱਡਾ ਹਾਮਦ ਦੇ ਕੋਲ ਟਰੱਕ ਅਤੇ ਟਰੈਕਟਰ ਵਿਚਕਾਰ ਹੋਏ ਹਾਦਸੇ ਦੌਰਾਨ ਟਰੈਕਟਰ ਚਾਲਕ ਦੀ ਮੌਤ ਹੋ ਗਈ। ਇਸ ਹਾਦਸੇ ਸਬੰਧੀ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਵੱਲੋਂ ਟਰੱਕ ਚਾਲਕ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਸੁਖਚੈਨ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਅਤੇ ਬਿਆਨਾਂ ’ਚ ਮੁੱਦਈ ਰੇਸ਼ਮ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਹਾਮਦ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਮੁੱਦਈ ਸਮੇਤ ਗੁਰਚਰਨ ਸਿੰਘ ਅਤੇ ਗੁਰਨੈਬ ਸਿੰਘ ਵਾਸੀਆਨ ਹਾਮਦ ਨਾਲ ਟਰੈਕਟਰ ਸਮੇਤ ਟਰਾਲੀ ’ਤੇ ਜਾ ਰਹੇ ਸੀ ਅਤੇ ਜਦ ਉਹ ਬੱਸ ਅੱਡਾ ਹਾਮਦ ਦੇ ਕੋਲ ਪੁੱਜੇ ਤਾਂ ਵਰਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਨੇਡ਼ੇ ਬੱਸ ਅੱਡਾ ਝਬਾਲ (ਤਰਨਤਾਰਨ) ਨੇ ਟਰੱਕ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਚਲਾਉਂਦੇ ਹੋਏ ਟਰੈਕਟਰ ’ਚ ਮਾਰਿਆ ਅਤੇ ਇਸ ਹਾਦਸੇ ਵਿਚ ਟਰੈਕਟਰ ਚਾਲਕ ਗੁਰਨੈਬ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਟਰੈਕਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਟਰੱਕ ਡਰਾਈਵਰ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


author

Bharat Thapa

Content Editor

Related News