36 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 1 ਗ੍ਰਿਫਤਾਰ

10/19/2018 4:57:34 AM

ਖਰਡ਼, (ਅਮਰਦੀਪ, ਰਣਬੀਰ, ਸ਼ਸ਼ੀ)- ਸੀ. ਆਈ. ਏ. ਪੁਲਸ ਨੇ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਦੋਂਕਿ ਕਾਰ ਦਾ ਡਰਾਈਵਰ ਭੱਜਣ ਵਿਚ ਸਫਲ ਹੋ ਗਿਆ। 
ਸੀ. ਆਈ. ਏ. ਸਟਾਫ ਦੇ ਇੰਚਾਰਜ ਰਾਜਨ ਪਰਮਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਖਰਡ਼-ਮੋਹਾਲੀ ਕੌਮੀ ਮਾਰਗ ’ਤੇ ਕ੍ਰਿਸ਼ਚਨ ਸਕੂਲ ਨੇਡ਼ੇ ਨਾਕਾ ਲਾਇਆ ਹੋਇਆ ਸੀ ਕਿ ਚੰਡੀਗਡ਼੍ਹ  ਤੋਂ ਅਾਈ ਕਾਰ (ਪੀ ਬੀ 10 ਸੀ ਡੀ-5533) ਦਾ ਡਰਾਈਵਰ ਰਸਤੇ ਵਿਚ ਹੀ ਕਾਰ ਛੱਡ ਕੇ ਭੱਜ ਗਿਆ। ਪੁਲਸ ਮੁਲਾਜ਼ਮਾਂ ਨੇ ਸ਼ੱਕ ਦੇ ਆਧਾਰ ’ਤੇ ਜਦੋਂ ਕਾਰ ਦੀ ਜਾਂਚ ਕੀਤੀ ਤਾਂ ਉਸ ਵਿਚੋਂ 36 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਕਾਰ ਵਿਚ ਬੈਠੇ ਇਕ ਹੋਰ ਵਿਅਕਤੀ ਹਰਪ੍ਰੀਤ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਪਿੰਡ ਬੁਰਜ ਨਗਲੀਆਂ ਜ਼ਿਲਾ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ  ਲਿਅਾ  । 
ਕਾਰ ’ਚ ਲੈ ਕੇ ਜਾ ਰਹੇ ਸੀ ਨਾਜਾਇਜ਼ ਸ਼ਰਾਬ, ਦੋ ਕਾਬੂ
 ਕੁਰਾਲੀ, (ਬਠਲਾ)-ਚੰਡੀਗਡ਼੍ਹ ਤੋਂ ਨਾਜਾਇਜ਼ ਸ਼ਰਾਬ ਲਿਆ ਕੇ ਵੇਚਣ ਵਾਲਿਆਂ ਖਿਲਾਫ ਵਿਭਾਗ ਲਗਾਤਾਰ ਨਾਕੇ ਲਾ ਕੇ ਪੂਰੀ ਸਖਤੀ ਵਿਖਾ ਰਿਹਾ ਹੈ। ਅੱਜ ਆਬਾਕਾਰੀ ਵਿਭਾਗ ਦੇ ਇੰਸਪੈਕਟਰ ਲਖਵੀਰ ਸਿੰਘ ਵਲੋਂ ਤੋਗਾਂ ਬੂਥਗਡ਼੍ਹ ਰੋਡ ’ਤੇ ਨਾਕਾਬੰਦੀ ਕੀਤੀ ਗਈ ਤੇ ਇਸ ਦੌਰਾਨ ਦੋ ਵਿਅਕਤੀ ਨਾਜਾਇਜ਼ ਸ਼ਰਾਬ ਸਮੇਤ ਫਡ਼ੇ ਗਏ। ਮੁਲਜ਼ਮਾਂ ਦੀ ਪਛਾਣ ਅਮਿਤ ਖੇਖਰ ਤੇ ਅੰਸੂਲ ਵਸ਼ਿਸ਼ਟ ਵਜੋਂ ਹੋਈ। ਇਨ੍ਹਾਂ  ਦੀ ਚਿੱਟੇ ਰੰਗ ਦੀ ਗੱਡੀ (ਪੀ ਬੀ 01 ਬੀ 7400) ਨੂੰ ਜਦੋਂ ਨਾਕੇ ’ਤੇ ਸ਼ੱਕ ਦੇ ਆਧਾਰ ’ਤੇ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਇਨ੍ਹਾਂ ਕੋਲੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। 
 ਥਾਣਾ ਮੁੱਲਾਂਪੁਰ ਗਰੀਬਦਾਸ ਤੋਂ ਹੌਲਦਾਰ ਤਰਸੇਮ ਸਿੰਘ ਨੇ ਇਨ੍ਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕਰ ਲਿਅਾ। ਇਸ ਮੌਕੇ ਇੰਸਪੈਕਟਰ ਲਖਵੀਰ ਸਿੰਘ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਨਾਜਾਇਜ਼ ਸ਼ਰਾਬ ਸਮੇਤ ਫਡ਼ਿਆ ਜਾਂਦਾ ਹੈ ਤਾਂ ਉਸ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਪਲਹੇਡ਼ੀ, ਤਿਊਡ਼ ਤੇ ਤੀਡ਼ਾ ਦੇ ਨੇਡ਼ੇ ਪਿੰਡਾਂ ਵਿਚ ਚੰਡੀਗਡ਼੍ਹ ਦੀ ਸ਼ਰਾਬ ਖਾਸ ਕਰਕੇ ਵੇਚੀ ਜਾ ਰਹੀ ਹੈ। ਇਨ੍ਹਾਂ ਪਿੰਡਾਂ ਵਿਚ ਕਿਸੇ ਵੀ ਸਮੇਂ ਛਾਪਾਮਾਰੀ ਕੀਤੀ ਜਾ ਸਕਦੀ ਹੈ ਤੇ ਜੇਕਰ ਕਿਸ ਵੀ ਵਿਅਕਤੀ ਕੋਲੋਂ ਨਾਜਾਇਜ਼ ਸ਼ਰਾਬ ਮਿਲੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।


Related News