ਗੁਰਦਾਸਪੁਰ: ਘਰ ਦਾ ਸਾਮਾਨ ਲੈਣ ਜਾ ਰਹੇ ਨੌਜਵਾਨਾਂ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, 9 ਖ਼ਿਲਾਫ਼ ਕੇਸ ਦਰਜ

Friday, Aug 07, 2026 - 08:12 AM (IST)

ਗੁਰਦਾਸਪੁਰ: ਘਰ ਦਾ ਸਾਮਾਨ ਲੈਣ ਜਾ ਰਹੇ ਨੌਜਵਾਨਾਂ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, 9 ਖ਼ਿਲਾਫ਼ ਕੇਸ ਦਰਜ

ਗੁਰਦਾਸਪੁਰ (ਵਿਨੋਦ) : ਮਾਮੂਲੀ ਗੱਲ ਨੂੰ ਲੈ ਕੇ ਇਕ ਨੌਜਵਾਨ ’ਤੇ ਹਮਲਾ ਕਰਕੇ ਜਖ਼ਮੀ ਕਰਨ ਵਾਲੇ 9 ਨੌਜਵਾਨਾਂ ਦੇ ਖਿਲਾਫ ਸਿਟੀ ਪੁਲਸ ਗੁਰਦਾਸਪੁਰ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਸੋਮ ਲਾਲ ਨੇ ਦੱਸਿਆ ਕਿ ਦੀਪਕ ਮਸੀਹ ਪੁੱਤਰ ਮਹਿੰਦਰ ਮਸੀਹ ਵਾਸੀ ਮਾਨਕੌਰ ਸਿੰਘ ਨੇ ਬਿਆਨ ਦਿੱਤਾ ਕਿ ਉਹ ਅਤੇ ਉਸ ਦੇ ਨਾਲ ਅਭੀ ਅਤੇ ਮਨੀ ਪੁੱਤਰਾਨ ਸੰਨੀ ਵਾਸੀ ਮਾਨਕੌਰ ਸਿੰਘ ਘਰ ਦਾ ਸਾਮਾਨ ਲੈਣ ਵਾਸਤੇ ਰਾਮ ਨਗਰ ਜਾ ਰਹੇ ਸੀ ਕਿ ਜਦ ਪਿੰਡ ਮਾਨਕੌਰ ਸਿੰਘ ਠੇਕੇ ਨਜ਼ਦੀਕ ਪਹੁੰਚੇ ਤਾਂ ਦੋਸੀ ਜਸ਼ਨ, ਅਨਮੋਲ ਪੁੱਤਰ ਕਾਲੀ, ਸਾਹਿਲ, ਰਾਜਾ ਪੁੱਤਰਾਨ ਮੰਗਾ ਮਸੀਹ, ਅੰਸ ਪੁੱਤਰ ਕਾਲਾ, ਜੋਤੀ ਪਤਨੀ ਕਾਲੀ ਵਾਸੀਆਨ ਮਾਨਕੋਰ ਸਿੰਘ ਅਤੇ ਸ਼ਾਮੂ ਵਾਸੀ ਰਾਮਨਗਰ ਅਤੇ ਦੋ ਅਣਪਛਾਤੇ ਨੌਜਵਾਨਾਂ ਨੇ ਦਸਤੀ ਹਥਿਆਰਾਂ ਨਾਲ ਅਭੀ ਅਤੇ ਮਨੀ ਨੂੰ ਮਾਰ ਦੇਣ ਦੀ ਨੀਯਤ ਨਾਲ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ 2 ਦਿਨ ਠੱਪ ਰਹੇਗਾ ਕੰਮ! ਰਜਿਸਟਰੀ ਕਰਾਉਣ ਤੇ ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਹੋ ਜਾਣ ALERT 

ਪੁਲਸ ਅਧਿਕਾਰੀ ਨੇ ਦੱਸਿਆ ਕਿ ਝਗੜੇ ਦੀ ਵਜ੍ਹਾ ਇਹ ਹੈ ਕਿ 3/4 ਦਿਨ ਪਹਿਲਾਂ ਅਭੀ ਦੀ ਜਸ਼ਨ ਨਾਲ ਮਾਮੂਲੀ ਤੂੰ-ਤੂੰ , ਮੈਂ-ਮੈਂ ਹੋਈ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੀਪਕ ਮਸੀਹ ਦੇ ਬਿਆਨਾਂ ’ਤੇ ਉਕਤ ਦੋਸੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News