ਪੰਜਾਬ ਬੰਦ ਦੌਰਾਨ ਗੁਰਦਾਸਪੁਰ ਦੀ ਇਕ ਦੁਕਾਨ ''ਤੇ ਚੱਲੀਆਂ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

Friday, Jul 31, 2026 - 12:43 PM (IST)

ਪੰਜਾਬ ਬੰਦ ਦੌਰਾਨ ਗੁਰਦਾਸਪੁਰ ਦੀ ਇਕ ਦੁਕਾਨ ''ਤੇ ਚੱਲੀਆਂ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

ਗੁਰਦਾਸਪੁਰ (ਵਿਨੋਦ):  ਗੁਰਦਾਸਪੁਰ ਦੇ ਪਿੰਡ ਫੱਜੂਪੁਰ 'ਚ ਬੰਦ ਦੁਕਾਨ 'ਤੇ ਚੱਲੀ ਗੋਲੀ ਚੱਲਣ  ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇੱਕ ਸੈਲੂਨ ਦੇ ਸ਼ਟਰ 'ਤੇ ਕਿਸੇ ਅਣਪਛਾਤੇ ਵੱਲੋਂ ਫਾਇਰ ਕੀਤਾ ਗਿਆ। ਸੈਲੂਨ ਦੇ ਮਾਲਕ ਮਨੋਹਰ ਮਸੀਹ ਨੇ ਦੱਸਿਆ ਕਿ ਕੱਲ੍ਹ ਹੜਤਾਲ ਕਾਰਨ ਦੁਕਾਨਾਂ ਬੰਦ ਸਨ। ਅਸੀਂ ਸਵੇਰੇ 8 ਵਜੇ ਆਪਣੀ ਦੁਕਾਨ 'ਤੇ ਆਏ ਅਤੇ ਸਫਾਈ ਕਰਕੇ 9 ਵਜੇ ਚਲੇ ਗਏ ਸੀ। ਬਾਅਦ 'ਚ ਸ਼ਾਮ ਕਰੀਬ 5 ਵਜੇ ਜਦੋਂ ਅਸੀਂ ਦੁਕਾਨ 'ਤੇ ਪਹੁੰਚੇ ਤਾਂ ਦੇਖਿਆ ਕਿ ਸ਼ਟਰ ਹਿਲਿਆ ਹੋਇਆ ਸੀ ਅਤੇ ਅੰਦਰ ਦਾ ਸ਼ੀਸ਼ਾ ਵੀ ਟੁੱਟਿਆ ਹੋਇਆ ਸੀ।

ਇਹ ਵੀ ਪੜ੍ਹੋ- ਕੈਮਿਸਟਾਂ ਦੀ ਚਿਤਾਵਨੀ: ਪੁਰਾਣੀ ਡਰੱਗ ਪਾਲਿਸੀ ’ਤੇ ਬਗਾਵਤ, ਦੁਕਾਨਾਂ ਬੰਦ ਕਰਨ ਦੀ ਤਿਆਰੀ!

ਇਸ ਦੌਰਾਨ ਜਦੋਂ ਦੁਕਾਨ ਅੰਦਰ ਜਾ ਕੇ ਚੈੱਕ ਕੀਤਾ ਤਾਂ ਉੱਥੇ ਗੋਲੀ ਦਾ ਇੱਕ ਖੋਲ ਮਿਲਿਆ, ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਪਹੁੰਚੀ ਪੁਲਸ ਨੇ ਗੋਲੀ ਦਾ ਖੋਲ ਕਬਜ਼ੇ 'ਚ ਲੈ ਲਿਆ ਹੈ ਅਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਪੰਜਾਬ ਦੇ 8 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਪੜ੍ਹੋ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ

ਉਨ੍ਹਾਂ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਗੋਲੀ ਬੰਦ ਦੁਕਾਨ ਦੇ ਸ਼ਟਰ 'ਤੇ ਚਲਾਈ ਗਈ ਹੈ। ਗੋਲੀ ਕਿਸ ਸਮੇਂ ਚਲਾਈ ਗਈ ਇਸ ਬਾਰੇ ਪੱਕਾ ਪਤਾ ਨਹੀਂ ਲੱਗ ਸਕਿਆ।ਮਨੋਹਰ ਮਸੀਹ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੋਲੀ ਚਲਾਉਣ ਵਾਲੇ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਅਤੇ ਦੁਕਾਨਦਾਰਾਂ 'ਚ ਡਰ ਦਾ ਮਾਹੌਲ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਰੂਹ ਕੰਬਾਊ ਹਾਦਸਾ: ਨੌਜਵਾਨ ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News