ਗੁਰਦਾਸਪੁਰ ਜ਼ਿਲ੍ਹੇ ''ਚ 90.78 ਫੀਸਦੀ ਵੋਟਰਾਂ ਦਾ SIR ਤਹਿਤ ਫਾਰਮ ਡਿਜੀਟਾਈਜ਼ ਦਾ ਕੰਮ ਮੁਕੰਮਲ: DC

Wednesday, Jul 29, 2026 - 05:25 PM (IST)

ਗੁਰਦਾਸਪੁਰ ਜ਼ਿਲ੍ਹੇ ''ਚ 90.78 ਫੀਸਦੀ ਵੋਟਰਾਂ ਦਾ SIR ਤਹਿਤ ਫਾਰਮ ਡਿਜੀਟਾਈਜ਼ ਦਾ ਕੰਮ ਮੁਕੰਮਲ: DC

ਗੁਰਦਾਸਪੁਰ (ਹਰਮਨ)-ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ 'ਚ 90.78 ਫ਼ੀਸਦੀ ਐੱਸ. ਆਈ. ਆਰ. (ਵਿਸ਼ੇਸ਼ ਗਹਿਰੀ ਸੁਧਾਈ) ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਨੇ ਆਪਣੇ ਫਾਰਮ ਸਮੇਂ-ਸਿਰ ਭਰ ਕੇ ਆਪਣਾ ਫਰਜ਼ ਨਿਭਾਇਆ ਹੈ, ਜਿਸ ਨਾਲ ਲੋਕਤੰਤਰ ਦੀ ਨੀਂਹ ਹੋਰ ਮਜ਼ਬੂਤ ਹੁੰਦੀ ਹੈ।

ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੋਟਰਾਂ ਅਤੇ ਬੂਥ ਲੈਵਲ ਅਫ਼ਸਰਾਂ ਦੇ ਯਤਨਾਂ ਸਦਕਾ ਹੁਣ ਸਿਰਫ਼ ਕਰੀਬ 9 ਫ਼ੀਸਦੀ ਵੋਟਰਾਂ ਦੇ ਫਾਰਮ ਡਿਜੀਟਾਈਜ਼ ਹੋਣੇ ਬਾਕੀ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ’ਚ ਕੁੱਲ੍ਹ 1553 ਬੀ. ਐੱਲ. ਓ. ਤਾਇਨਾਤ ਹਨ ਅਤੇ ਕੁੱਲ੍ਹ 12,93,682 ਵੋਟਰਾਂ ’ਚੋਂ 11,74,457 ਵੋਟਰਾਂ ਦੇ ਗਣਨਾ ਫਾਰਮ ਡਿਜੀਟਾਈਜ਼ ਕੀਤੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ: ਭਲਕੇ ਜਲੰਧਰ ਰਹੇਗਾ ਬੰਦ ਜਾਂ ਖੁੱਲ੍ਹਾ! ਪੜ੍ਹੋ ਵੱਡੀ ਅਪਡੇਟ

ਉਨ੍ਹਾਂ ਬਾਕੀ ਰਹਿੰਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਐੱਸ. ਆਈ. ਆਰ. ਫਾਰਮ ਭਰ ਕੇ ਜਲਦ ਤੋਂ ਜਲਦ ਆਪਣੇ ਬੀ. ਐੱਲ. ਓ. ਕੋਲ ਜਮ੍ਹਾ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਵੈੱਬਸਾਈਟ ਉੱਤੇ ਅਪਲੋਡ ਕੀਤਾ ਜਾ ਸਕੇ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਸਮੂਹ ਬੀ. ਐੱਲ. ਓਜ਼. ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਘਰ-ਘਰ ਜਾ ਕੇ ਫਾਰਮ ਵੰਡਣ ਅਤੇ ਇਕੱਠੇ ਕਰਕੇ ਡਿਜੀਟਾਈਜ਼ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ: ਪੰਜਾਬ 'ਚ ਮਾਈਨਿੰਗ ਵਿਭਾਗ ਦਾ SDO ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News