ਮੋਟਰ ਸਾਈਕਲ ਤੇ ਐਕਟਿਵਾ ਦੀ ਆਹਮੋ-ਸਾਹਮਣੇ ਟੱਕਰ ’ਚ ਨੌਜਵਾਨ ਦੀ ਮੌਤ
Friday, Jan 17, 2025 - 11:19 AM (IST)
ਅਜਨਾਲਾ (ਨਿਰਵੈਲ)-ਸੰਘਣੀ ਧੁੰਦ ਕਾਰਨ ਮੋਟਰ ਸਾਈਕਲ ਅਤੇ ਐਕਟਿਵਾ ਦੀ ਹੋਈ ਆਹਮੋ-ਸਾਹਮਣੇ ਟੱਕਰ ਵਿਚ ਐਕਟਿਵਾ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਹਿੰਗਾ ਸਿੰਘ ਪੁੱਤਰ ਜਾਗੀਰ ਸਿੰਘ ਵਾਸੀ ਝੰਡੇਰ ਜੋ ਮੈਡੀਕਲ ਸਟੋਰ ਚਲਾਉਂਦਾ ਸੀ ਤੇ ਅਜਨਾਲਾ ਤੋਂ ਦਵਾਈਆਂ ਲੈਣ ਲਈ ਆ ਰਿਹਾ ਸੀ ਤੇ ਪਿੰਡ ਗੁੱਜਾਪੀਰ ਨਜ਼ਦੀਕ ਉਸ ਦੀ ਐਕਟਿਵਾ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ, ਜਿਸ ਕਾਰਨ ਗੰਭੀਰ ਜਖਮੀ ਹੋਣ ਕਰਕੇ ਉਸਦੀ ਮੌਤ ਹੋ ਗਈ ਹੈ।