ਇਕ ਲੱਤ ''ਚ ਲੋਹੇ ਦੀ ਰਾਡ ਹੋਣ ਦੇ ਬਾਵਜੂਦ ਰੋਜ਼ਾਨਾ 30 ਕਿਲੋਮੀਟਰ ਦਾ ਸਫਰ ਕਰਦੈ ਝਾਂਸੀ ਦਾ ਨੌਜਵਾਨ

Tuesday, Feb 03, 2026 - 06:04 PM (IST)

ਇਕ ਲੱਤ ''ਚ ਲੋਹੇ ਦੀ ਰਾਡ ਹੋਣ ਦੇ ਬਾਵਜੂਦ ਰੋਜ਼ਾਨਾ 30 ਕਿਲੋਮੀਟਰ ਦਾ ਸਫਰ ਕਰਦੈ ਝਾਂਸੀ ਦਾ ਨੌਜਵਾਨ

ਗੁਰਦਾਸਪੁਰ (ਹਰਮਨ)–ਗਊ ਰੱਖਿਆ ਅਤੇ ਬੰਗਲਾਦੇਸ਼ ਵਿੱਚ ਹਿੰਦੂਆਂ ’ਤੇ ਹੋ ਰਹੇ ਅੱਤਿਆਚਾਰਾਂ ਦੇ ਵਿਰੋਧ ਵਿੱਚ ਅਲਖ ਜਗਾਉਣ ਦੇ ਉਦੇਸ਼ ਨਾਲ ਪੂਰੇ ਭਾਰਤ ਦੀ ਪੈਦਲ ਯਾਤਰਾ ’ਤੇ ਨਿਕਲਿਆ ਝਾਂਸੀ ਦਾ ਰਹਿਣ ਵਾਲਾ ਨੌਜਵਾਨ ਆਸ਼ੀਸ਼ ਮਾਥੁਰ ਅੱਜ ਗੁਰਦਾਸਪੁਰ ਪਹੁੰਚਿਆ। ਖ਼ਾਸ ਗੱਲ ਇਹ ਹੈ ਕਿ ਇੱਕ ਲੱਤ ਵਿੱਚ ਲੋਹੇ ਦੀ ਰਾਡ ਹੋਣ ਦੇ ਬਾਵਜੂਦ ਵੀ ਆਸ਼ੀਸ਼ ਮਾਥੁਰ ਹਰ ਰੋਜ਼ ਲਗਭਗ 30 ਕਿਲੋਮੀਟਰ ਪੈਦਲ ਸਫਰ ਤੈਅ ਕਰਦਾ ਹੈ। ਉਹ ਆਪਣੀ ਯਾਤਰਾ ਦੌਰਾਨ ਰਾਤ ਦਾ ਵਿਸ਼ਰਾਮ ਅਕਸਰ ਮੰਦਰਾਂ ਜਾਂ ਗੁਰਦੁਆਰਿਆਂ ਵਿੱਚ ਕਰਦਾ ਹੈ।

ਇਹ ਵੀ ਪੜ੍ਹੋ- ਪੰਜਾਬ: ਭਰੇ ਬਾਜ਼ਾਰ 'ਚ ਚੱਲੀਆਂ ਠਾਹ-ਠਾਹ ਗੋਲੀਆਂ, ਦੁਕਾਨਦਾਰਾਂ ਨੇ ਤੁਰੰਤ ਬੰਦ ਕਰ'ਤੀਆਂ ਦੁਕਾਨਾਂ

ਇਸ ਪੈਦਲ ਯਾਤਰਾ ਦੌਰਾਨ ਨੌਜਵਾਨ ਨੂੰ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਵੱਲੋਂ ਭਰਪੂਰ ਪਿਆਰ ਅਤੇ ਸਹਿਯੋਗ ਵੀ ਮਿਲ ਰਿਹਾ ਹੈ। ਜਦੋਂ ਆਸ਼ੀਸ਼ ਮਾਥੁਰ ਨਾਲ ਪੰਜਾਬੀਆਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਪੰਜਾਬੀ ਖੁੱਲੇ ਦਿਲ ਦੇ ਮਾਲਕ ਹੁੰਦੇ ਹਨ। ਉਸ ਨੇ ਕਿਹਾ ਕਿ ਪੰਜਾਬ ਵਿੱਚ ਜੇ ਕੋਈ ਵੀ ਵਿਅਕਤੀ ਆ ਜਾਵੇ, ਭਾਵੇਂ ਉਸ ਦੀ ਜੇਬ ਵਿੱਚ 10 ਰੁਪਏ ਵੀ ਨਾ ਹੋਣ, ਉਹ ਇੱਥੇ ਭੁੱਖਾ ਨਹੀਂ ਰਹਿ ਸਕਦਾ। ਆਸ਼ੀਸ਼ ਮਾਥੁਰ ਨੇ ਦੱਸਿਆ ਕਿ ਉਸ ਦੀ ਇਹ ਪੈਦਲ ਯਾਤਰਾ ਦੇਸ਼ ਭਰ ਵਿੱਚ ਲੋਕਾਂ ਨੂੰ ਗਊ ਰੱਖਿਆ ਅਤੇ ਬੰਗਲਾਦੇਸ਼ ਵਿੱਚ ਹਿੰਦੂਆਂ ’ਤੇ ਹੋ ਰਹੇ ਅੱਤਿਆਚਾਰਾਂ ਪ੍ਰਤੀ ਜਾਗਰੂਕ ਕਰਨ ਲਈ ਹੈ।

ਇਹ ਵੀ ਪੜ੍ਹੋ- 'ਭਗਵੰਤ ਮਾਨ ਦੇ ਝੂਠ ਹੋਏ ਬੇਨਕਾਬ...' ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਹਰਸਿਮਰਤ ਕੌਰ ਬਾਦਲ ਦਾ ਬਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shivani Bassan

Content Editor

Related News