ਕਾਰ-ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ਦੌਰਾਨ ਨੌਜਵਾਨ ਦੀ ਮੌਤ

Sunday, Dec 15, 2019 - 08:50 PM (IST)

ਕਾਰ-ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ਦੌਰਾਨ ਨੌਜਵਾਨ ਦੀ ਮੌਤ

ਬਟਾਲਾ, (ਬੇਰੀ)- ਧਿਆਨਪੁਰ ਰੋਡ 'ਤੇ ਕਾਰ ਤੇ ਮੋਟਰਸਾਈਕਲ ਦੀ ਹੋਈ ਆਹਮੋ-ਸਾਹਮਣੇ ਟੱਕਰ ਦੌਰਾਨ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਬਾਬਾ ਫਾਇਨਾਂਸ ਨਾਸਰਕੇ ਦੇ ਮਾਲਕ ਸ਼ਮਸ਼ੇਰ ਸਿੰਘ ਪੁੱਤਰ ਜੇਠਾ ਸਿੰਘ ਵਾਸੀ ਪਿੰਡ ਨਾਸਰਕੇ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਪੁੱਤਰ ਤ੍ਰਿਲੋਕ ਸਿੰਘ ਵਾਸੀ ਪਿੰਡ ਗੁੱਜਰਪੁਰਾ ਉਸ ਕੋਲ ਕੰਮ ਕਰਦਾ ਹੈ। ਗੁਰਵਿੰਦਰ ਸਿੰਘ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਵਾਪਸ ਆ ਰਿਹਾ ਸੀ ਤੇ ਜਦ ਉਹ ਧਿਆਨਪੁਰ ਰੋਡ 'ਤੇ ਸਥਿਤ ਸੁਲੱਖਣਾ ਪੈਲੇਸ ਦੇ ਨਜ਼ਦੀਕ ਪਹੁੰਚਿਆ ਤਾਂ ਇਸੇ ਦੌਰਾਨ ਕਾਲਾ ਅਫਗਾਨਾ ਤੋਂ ਧਿਆਨਪੁਰ ਵੱਲ ਜਾ ਰਹੀ ਤੇਜ਼ ਰਫਤਾਰ ਕਾਰ ਦੇ ਨਾਲ ਅਚਾਨਕ ਆਹਮੋ-ਸਾਹਮਨੇ ਟੱਕਰ ਹੋ ਗਈ, ਜਿਸ ਕਾਰਣ ਗੁਰਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਤੁਰੰਤ ਇਲਾਜ ਲਈ ਲੋਕ ਸਿਵਲ ਹਸਪਤਾਲ ਬਟਾਲਾ ਲੈ ਕੇ ਆਏ, ਜਿੱਥੇ ਡਾਕਟਰਾਂ ਨੇ ਗੁਰਵਿੰਦਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਮੌਤ ਦੀ ਖ਼ਬਰ ਸੁਣਦੇ ਹੀ ਉਸਦੀ ਮਾਤਾ ਜਗਦੀਸ਼ ਕੌਰ ਅਤੇ ਮ੍ਰਿਤਕ ਦਾ ਭਰਾ ਵੀ ਪਹੁੰਚ ਗਏ ਅਤੇ ਸਬੰਧਤ ਥਾਣੇ ਦੀ ਪੁਲਸ ਵੀ ਘਟਨਾ ਸਥੱਲ 'ਤੇ ਪਹੁੰਚ ਗਈ ਸੀ, ਜਿਸ ਨੇ ਗੱਡੀ ਨੂੰ ਕਬਜ਼ੇ 'ਚ ਲੈ ਲਿਆ ਤੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਡੈੱਡ ਹਾਊਸ 'ਚ ਰੱਖ ਦਿੱਤੀ ਗਈ ਹੈ।
 


author

KamalJeet Singh

Content Editor

Related News