ਗ਼ਲਤ ਦਵਾਈ ਖਾਣ ਨਾਲ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ

Sunday, Aug 07, 2022 - 04:58 PM (IST)

ਗ਼ਲਤ ਦਵਾਈ ਖਾਣ ਨਾਲ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ

ਗੁਰਦਾਸਪੁਰ (ਹੇਮੰਤ) - ਗ਼ਲਤ ਦਵਾਈ ਖਾਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ ਮਲਕੀਤ ਸਿੰਘ ਨੇ ਦੱਸਿਆ ਕਿ ਆਰਤੀ ਪਤਨੀ ਸੰਦੀਪ ਕੁਮਾਰ ਨਿਵਾਸੀ ਪਾਕੀ ਕਰਾਰ, ਝਾਰਖੰਡ ਹਾਲ ਨਿਵਾਸੀ ਸੁਖਜਿੰਦਰਾ ਕਾਲਜ ਗੁਰਦਾਸਪੁਰ ਨੇ ਇਤਲਾਹ ਦਿੱਤੀ ਸੀ ਕਿ ਉਸ ਦੇ ਪਤੀ ਸੰਦੀਪ ਕੁਮਾਰ ਨੇ ਗਲਤੀ ਨਾਲ ਕੋਈ ਗਲਤ ਦਵਾਈ ਖਾ ਲਈ ਸੀ।

ਗ਼ਲਤ ਦਵਾਈ ਖ਼ਾਣ ’ਤੇ ਵਿਅਕਤੀ ਦੀ ਹਾਲਤ ਖ਼ਰਾਬ ਹੋ ਗਿਆ, ਜਿਸ ਕਾਰਨ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਥਾਣਾ ਸਦਰ ਦੀ ਪੁਲਸ ਨੇ ਮਾਮਲੇ ਸਬੰਧੀ ਕਾਰਵਾਈ ਕਰਦੇ ਹੋਏ ਧਾਰਾ 174 ਤਹਿਤ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ ਹੈ।


author

rajwinder kaur

Content Editor

Related News