ਵਿਦੇਸ਼ ਭੇਜਣ ਦੇ ਨਾਂ ’ਤੇ 23 ਲੱਖ ਤੋਂ ਵੱਧ ਰੁਪਏ ਦੀ ਠੱਗਣ ਵਾਲੀ ਔਰਤ ਵਿਰੁੱਧ ਕੇਸ ਦਰਜ

Tuesday, Apr 18, 2023 - 05:41 PM (IST)

ਵਿਦੇਸ਼ ਭੇਜਣ ਦੇ ਨਾਂ ’ਤੇ 23 ਲੱਖ ਤੋਂ ਵੱਧ ਰੁਪਏ ਦੀ ਠੱਗਣ ਵਾਲੀ ਔਰਤ ਵਿਰੁੱਧ ਕੇਸ ਦਰਜ

ਬਟਾਲਾ (ਸਾਹਿਲ)- ਵਿਦੇਸ਼ ਭੇਜਣ ਦੇ ਨਾਂ ’ਤੇ 23.18 ਲੱਖ ਰੁਪਏ ਠੱਗਣ ਵਾਲੀ ਔਰਤ ਵਿਰੁੱਧ ਥਾਣਾ ਸਿਟੀ ਦੀ ਪੁਲਸ ਨੇ ਕੇਸ ਦਰਜ ਕਰ ਦਿੱਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਦਰਖ਼ਾਸਤ ’ਚ ਕੈਪਟਨ ਗੁਰਬਚਨ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਸ਼ਕਰੀ ਨੇ ਦੱਸਿਆ ਕਿ ਮੇਰੇ ਮੁੰਡੇ ਜਸਪਾਲ ਸਿੰਘ, ਭਤੀਜੇ ਹਰਮਨਦੀਪ ਸਿੰਘ ਅਤੇ ਮੇਰੇ ਕੁੜਮ ਜਗਤਾਰ ਸਿੰਘ ਦੇ ਮੁੰਡੇ ਹਰਪ੍ਰੀਤ ਸਿੰਘ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਹਰਵਿੰਦਰ ਕੌਰ ਪਤਨੀ ਮੁਕੇਸ਼ ਕੁਮਾਰ ਵਾਸੀ ਤੀਜੀ ਮੰਜ਼ਿਲ, ਮਹੀਦਾ ਅਪਾਰਟਮੈਂਟ, ਮਿਊਰ ਵਿਹਾਰ ਐਕਸਟੈਨਸ਼ਨ, ਨੇੜੇ ਸਾਂਈਂ ਮੰਦਰ ਨਵੀਂ ਦਿੱਲੀ ਨੇ 23 ਲੱਖ 18 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।

ਇਹ ਵੀ ਪੜ੍ਹੋ- ਨੌਜਵਾਨਾਂ ਲਈ ਮਿਸਾਲ ਬਣਿਆ ਗੁਰਦਾਸਪੁਰ ਦਾ ਅੰਮ੍ਰਿਤਬੀਰ ਸਿੰਘ, ਚੜ੍ਹਦੀ ਜਵਾਨੀ ਮਾਰੀਆਂ ਵੱਡੀਆਂ ਮੱਲ੍ਹਾਂ

ਇਸ ਮਾਮਲੇ ਸਬੰਧੀ ਐੱਸ. ਆਈ. ਬਲਜੀਤ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਸਿਟੀ ਵਿਚ ਉਕਤ ਔਰਤ ਖ਼ਿਲਾਫ਼ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਕੁੜੀ ਨੂੰ ਦਰਸ਼ਨ ਕਰਨ ਜਾਣ ਤੋਂ ਰੋਕਣ ਦੀ ਵਾਇਰਲ ਵੀਡੀਓ 'ਤੇ ਸ਼੍ਰੋਮਣੀ ਕਮੇਟੀ ਨੇ ਦਿੱਤਾ ਸਪੱਸ਼ਟੀਕਰਨ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News