ਰਿਕਸ਼ੇ ਤੋਂ ਡਿੱਗਣ ਨਾਲ ਔਰਤ ਦੀ ਮੌਤ

01/23/2020 6:55:49 PM

ਬਟਾਲਾ/ਘੁਮਾਣ, (ਬੇਰੀ, ਸਰਬਜੀਤ)- ਰਿਕਸ਼ੇ ਤੋਂ ਡਿੱਗਣ ਨਾਲ ਔਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਘੁਮਾਣ ਦੇ ਏ. ਐੱਸ. ਆਈ. ਸੁਖਰਾਜ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਰਾਜਬੀਰ ਕੌਰ ਪਤਨੀ ਖੁਸ਼ੀ ਮੁਹੰਮਦ ਵਾਸੀ ਪਿੰਡ ਮੀਕੇ ਨੇ ਲਿਖਵਾਇਆ ਹੈ ਕਿ ਉਸਦੀ 85 ਸਾਲਾ ਸੱਸ ਬਸ਼ੀਰਾ ਪਤਨੀ ਦੀਨ ਮੁਹੰਮਦ ਉਸਦੇ ਕੋਲ ਹੀ ਰਹਿੰਦੀ ਸੀ ਅਤੇ ਬੀਤੀ 19 ਜਨਵਰੀ 2020 ਨੂੰ ਆਪਣੀ ਦਵਾਈ ਲੈਣ ਲਈ ਮੇਜਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਵੀਲ੍ਹਾ ਬੱਜੂ ਦੇ ਰਿਕਸ਼ੇ ’ਤੇ ਸਵਾਰ ਹੋ ਕੇ ਕਸਬਾ ਘੁਮਾਣ ’ਚ ਆਈ ਸੀ ਅਤੇ ਸ਼ਾਮ 5/6 ਵਜੇ ਦੇ ਕਰੀਬ ਵਾਪਸ ਆ ਰਹੀ ਸੀ। ਰਾਜਬੀਰ ਕੌਰ ਨੇ ਬਿਆਨਾਂ ’ਚ ਅੱਗੇ ਲਿਖਵਾਇਆ ਹੈ ਕਿ ਉਸਦੀ ਸੱਸ ਬਸ਼ੀਰਾ ਨੂੰ ਲੈ ਕੇ ਰਿਕਸ਼ਾ ਘਰ ਦੇ ਬਾਹਰ ਪਹੁੰਚਿਆ ਤਾਂ ਅਚਾਨਕ ਬਸ਼ੀਰਾ ਰਿਕਸ਼ੇ ਤੋਂ ਘਰ ਦੇ ਦਰਵਾਜੇ ਦੇ ਅੱਗੇ ਡਿੱਗ ਗਈ ਜਿਸਨੂੰ ਤੁਰੰਤ ਚੁੱਕ ਕੇ ਘਰ ਦੇ ਅੰਦਰ ਲਿਆਂਦਾ ਗਿਆ, ਜਿੱਥੇ ਅੱਧੀ ਰਾਤ ਘਰ ’ਚ ਉਕਤ ਬਜ਼ੁਰਗ ਦੀ ਮੌਤ ਹੋ ਗਈ। ਏ. ਐੱਸ. ਆਈ. ਸੁਖਰਾਜ ਸਿੰਘ ਨੇ ਦੱਸਿਆ ਕਿ ਇਸ ਸਬੰਧ ’ਚ ਥਾਣਾ ਘੁਮਾਣ ’ਚ ਰਾਜਬੀਰ ਕੌਰ ਦੇ ਬਿਆਨਾਂ ’ਤੇ 174 ਸੀ. ਆਰ. ਪੀ. ਸੀ. ਦੀ ਕਾਰਵਾਈ ਕਰ ਦਿੱਤੀ ਗਈ ਹੈ।


Bharat Thapa

Content Editor

Related News