ਟਰੱਕ ਤੇ ਸਕੂਟਰੀ ਦੀ ਭਿਆਨਕ ਟੱਕਰ ''ਚ ਪਤਨੀ ਦੀ ਹੋਈ ਦਰਦਨਾਕ ਮੌਤ, ਪਤੀ ਗੰਭੀਰ ਜ਼ਖ਼ਮੀ

11/30/2022 4:25:44 PM

ਸੁਜਾਨਪੁਰ (ਜੋਤੀ) : ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ 'ਤੇ ਪੁੱਲ ਨੰਬਰ-5 ਦੇ ਨੇੜੇ ਇਕ ਸਕੂਟਰੀ ਦੀ ਟਰੱਕ ਨਾਲ ਹੋਈ ਭਿਆਨਕ ਟੱਕਰ 'ਚ ਸਕੂਟਰੀ ਸਵਾਰ ਔਰਤ ਦੀ ਮੌਕੇ 'ਤੇ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਦਕਿ ਸਕੂਟਰੀ ਚਾਲਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਪਠਾਨਕੋਟ ਵਿਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਦੀ ਪਹਿਚਾਣ ਅਜੀਤ ਕੁਮਾਰ ਵਾਸੀ ਕਲੇਸਰ ਦੇ ਰੂਪ ਵਿਚ ਹੋਈ। ਜਦਕਿ ਮ੍ਰਿਤਕ ਦੀ ਪਹਿਚਾਣ ਪੁਸ਼ਪਾ ਦੇਵੀ ਪਤਨੀ ਅਜੀਤ ਕੁਮਾਰ ਵਾਸੀ ਕਲੇਸਰ ਦੇ ਰੂਪ ਵਿਚ ਹੋਈ।

ਇਹ ਵੀ ਪੜ੍ਹੋ- ਗੁਰਦਾਸਪੁਰ ਦੇ ਨਵੇਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸੰਭਾਲਿਆ ਅਹੁਦਾ

ਇਸ ਸਬੰਧੀ ਸੁਜਾਨਪੁਰ ਥਾਣਾ ਮੁਖੀ ਇੰਦਰਜੀਤ ਨੇ ਦੱਸਿਆ ਕਿ ਸਕੂਟਰੀ ਚਾਲਕ ਵਿਅਕਤੀ ਅਜੀਤ ਕੁਮਾਰ ਆਪਣੀ ਪਤਨੀ ਪੁਸ਼ਪਾ ਦੇਵੀ ਨਾਲ ਸੁਜਾਨਪੁਰ ਤੋਂ ਆਪਣੇ ਪਿੰਡ ਕਲੇਸਰ ਵੱਲ ਜਾ ਰਿਹਾ ਸੀ ਅਤੇ ਟਰੱਕ ਚਾਲਕ ਅੰਮ੍ਰਿਤਸਰ ਤੋਂ ਜੰਮੂ ਨੂੰ ਜਾ ਰਿਹਾ ਸੀ। ਇਸ ਦੌਰਾਨ ਉਕਤ ਹਾਦਸਾ ਹੋਇਆ ਅਤੇ ਟਰੱਕ ਚਾਲਕ ਟਰੱਕ ਨੂੰ ਮੌਕੇ ’ਤੇ ਛੱਡ ਕੇ ਫਰਾਰ ਹੋ ਗਿਆ। ਹਾਦਸੇ ਦੀ ਸੂਚਨਾ ਮ੍ਰਿਤਕਾ ਪੁਸ਼ਪਾ ਦੇਵੀ ਦੇ ਪੁੱਤਰ ਦਲੀਪ ਸਿੰਘ ਨੂੰ ਮਿਲਦੇ ਹੀ ਉਹ ਆਪਣੇ ਪਿੰਡ ਵਾਸੀਆਂ ਸਮੇਤ ਘਟਨਾ ਸਥਾਨ 'ਤੇ ਪਹੁੰਚ ਗਿਆ ਅਤੇ ਪਠਾਨਕੋਟ-ਜੰਮੂ ਰਾਸ਼ਟਰੀ ਰਾਜਮਾਰਗ ਨੂੰ ਵੀ ਬੰਦ ਕਰ ਦਿੱਤਾ। ਜਿਸ ਦੇ ਚੱਲਦੇ ਸੜਕਾਂ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕਰਕੇ ਜਾਮ ਖੁਲਵਾਇਆ । ਸਕੂਟਰੀ ਤੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਟਰੱਕ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਅਜੀਤ ਕੁਮਾਰ ਦੀ ਸਥਿਤੀ ਵੀ ਗੰਭੀਰ ਦੱਸੀ ਜਾ ਰਹੀ ਹੈ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News