ਵਿਧਵਾ ਨੇ ਬੈਂਕ ਨੂੰ ਮੂਲ ਦੇ ਨਾਲ-ਨਾਲ 5 ਲੱਖ ਤੋਂ ਉਪਰ ਵਿਆਜ ਲਈ ਕੀਤਾ ਮਜ਼ਬੂਰ

Monday, Feb 03, 2025 - 02:36 PM (IST)

ਵਿਧਵਾ ਨੇ ਬੈਂਕ ਨੂੰ ਮੂਲ ਦੇ ਨਾਲ-ਨਾਲ 5 ਲੱਖ ਤੋਂ ਉਪਰ ਵਿਆਜ ਲਈ ਕੀਤਾ ਮਜ਼ਬੂਰ

ਤਰਨਤਾਰਨ (ਵਾਲੀਆ)-ਤਰਨਤਾਰਨ ਦੀ ਰਹਿਣ ਵਾਲੀ 70 ਸਾਲਾ ਵਿਧਵਾ ਸੁਰਿੰਦਰ ਕੌਰ ਨੇ ਸਥਾਨਕ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ) ਦੇ ਅਧਿਕਾਰੀਆਂ ਨੂੰ ਉਸਦੀ 3 ਲੱਖ ਦੀ ਮੂਲ ਰਕਮ ’ਤੇ 5 ਲੱਖ ਵਿਆਜ ਵਜੋਂ ਦੇਣ ਲਈ ਮਜ਼ਬੂਰ ਕੀਤਾ। ਇਹ ਪੈਸਾ 11 ਸਾਲਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਸੀ ਅਤੇ ਉਸਨੂੰ ਰਕਮ ਪ੍ਰਾਪਤ ਕਰਨ ਲਈ ਇਕ ਤੋਂ ਦੂਜੀ ਥਾਂ ਭੱਜਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬਜ਼ੁਰਗ ਸੁਰਿੰਦਰ ਕੌਰ ਦਾ ਪਤੀ ਰਘਬੀਰ ਸਿੰਘ, ਜੋ ਕਿ ਪੰਜਾਬ ਰੋਡਵੇਜ਼, ਪੱਟੀ ਵਿਚ ਡਰਾਈਵਰ ਸੀ, ਨੂੰ 2004 ਤੋਂ 2014 ਦਾ ਬਕਾਇਆ ਮਿਲਣਾ ਸੀ। ਰਘਬੀਰ ਸਿੰਘ ਦੀ 2014 ਵਿਚ ਮੌਤ ਹੋ ਗਈ। ਉਸਨੇ ਆਪਣੇ ਪਤੀ ਦੀ ਪਰਿਵਾਰਕ ਪੈਨਸ਼ਨ ਲਈ ਅਕਾਊਂਟੈਂਟ ਜਨਰਲ (ਏ.ਜੀ), ਪੰਜਾਬ ਨੂੰ ਅਰਜ਼ੀ ਦਿੱਤੀ ਸੀ ਜੋ ਕਿ ਸਥਾਨਕ ਪੰਜਾਬ ਨੈਸ਼ਨਲ ਬੈਂਕ, ਚੌਂਕ ਚਾਰ ਖੰਬਾ ਤੋਂ ਮਨਜ਼ੂਰ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ

ਉਸਦੇ ਪਤੀ ਦੀ ਮੌਤ ਤੋਂ ਬਾਅਦ, ਉਸਨੇ ਬੈਂਕ ਨੂੰ ਬੇਨਤੀ ਕੀਤੀ ਕਿ ਉਸਨੂੰ 3 ਲੱਖ ਰੁਪਏ ਬਕਾਇਆ ਦਿੱਤੇ ਜਾਣ ਪਰ ਬੈਂਕ ਅਧਿਕਾਰੀਆਂ ਨੇ ਉਸਦੀ ਅਪੀਲ ’ਤੇ ਕੋਈ ਧਿਆਨ ਨਹੀਂ ਦਿੱਤਾ। ਫਿਰ ਉਸਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੀਨੀਅਰ ਬੈਂਕ ਅਧਿਕਾਰੀਆਂ ਤੱਕ ਪਹੁੰਚ ਕੀਤੀ ਪਰ ਇਨਸਾਫ਼ ਨਾ ਮਿਲਿਆ। ਅੰਤ ਵਿਚ, 2023 ਵਿਚ, ਉਸਨੇ ਆਪਣੇ ਦਾਅਵੇ ਦਾ ਨਿਪਟਾਰਾ ਕਰਨ ਲਈ ਬੈਂਕ ਅਧਿਕਾਰੀਆਂ ਨੂੰ ਆਪਣੇ ਵਕੀਲ ਪਰਵਿੰਦਰ ਸਿੰਘ ਐਡਵੋਕੇਟ ਰਾਹੀਂ ਕਾਨੂੰਨੀ ਨੋਟਿਸ ਦਿੱਤਾ ਅਤੇ ਆਪਣੀ ਕਰੀਬ 3 ਲੱਖ ਦੀ ਰਕਮ ਤੇ 18 ਪ੍ਰਤੀਸ਼ਤ ਵਿਆਜ ਦੀ ਮੰਗ ਕੀਤੀ ਪਰ ਬੈਂਕ ਅਧਿਕਾਰੀਆਂ ਨੇ ਇਸਨੂੰ ਨਜ਼ਰ-ਅੰਦਾਜ਼ ਕਰ ਦਿੱਤਾ। ਫਿਰ ਉਸਨੇ ਆਪਣੇ ਵਕੀਲ ਰਾਹੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇਕ ਸਿਵਲ ਰਿੱਟ ਪਟੀਸ਼ਨ ਦਾਇਰ ਕੀਤੀ। ਮਾਨਯੋਗ ਅਦਾਲਤ ਨੇ ਪਹਿਲੀ ਸੁਣਵਾਈ ’ਤੇ ਹੀ ਬੈਂਕ ਨੂੰ ਕਾਨੂੰਨੀ ਨੋਟਿਸ ਦਾ ਅੱਠ ਹਫ਼ਤਿਆਂ ਦੇ ਅੰਦਰ-ਅੰਦਰ ਫੈਸਲਾ ਦੇਣ ਦਾ ਹੁਕਮ ਦਿੱਤਾ ਪਰ ਬੈਂਕ ਅਧਿਕਾਰੀਆਂ ਨੇ ਫਿਰ ਵੀ ਮੂਲ ਰਾਸ਼ੀ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ। ਸੁਰਿੰਦਰ ਕੌਰ ਨੇ ਆਪਣੇ ਵਕੀਲ ਰਾਹੀਂ ਅਦਾਲਤ ਦੀ ਉਲੰਘਣਾ ਦਾ ਨੋਟਿਸ ਦਿੱਤਾ ਅਤੇ ਫਿਰ ਉਸਨੂੰ 8 ਲੱਖ ਤੋਂ ਵੱਧ ਦੀ ਰਕਮ ਦਿੱਤੀ ਗਈ। ਐਡਵੋਕਟ ਪਰਵਿੰਦਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਵਿਧਵਾ ਨੂੰ ਇਨਸਾਫ਼ ਮਿਲਣ ’ਤੇ ਆਪਣੀ ਸੰਤੁਸ਼ਟੀ ਪ੍ਰਗਟ ਕੀਤੀ ਹੈ। ਪੀ.ਐੱਨ.ਬੀ ਦੇ ਮੈਨੇਜਰ ਜਤਿਨ ਗੰਭੀਰ ਨੇ ਇਥੇ ਪੁਸ਼ਟੀ ਕੀਤੀ ਕਿ 3 ਲੱਖ ਰੁਪਏ ਦੇ ਬਕਾਏ ਤੋਂ ਇਲਾਵਾ, ਮੂਲ ਰਾਸ਼ੀ ਅਤੇ ਵਿਆਜ 5 ਲੱਖ ਰੁਪਏ ਸੁਰਿੰਦਰ ਕੌਰ ਦੇ ਖਾਤੇ ਵਿਚ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਸ਼ਰਮਨਾਕ ਕਾਰਾ, ਪਤੀ ਤੇ ਨਨਾਣ ਨੇ ਵਿਆਹੁਤਾ ਨਗਨ ਕਰ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News