ਕਰੋੜਾਂ ਦੀ ਲਾਗਤ ਨਾਲ ਸ਼ਾਹਪੁਰ ਕੰਡੀ ਬੈਰਾਜ਼ ਬੰਨ੍ਹ ਪ੍ਰਯੋਜਨਾ ਨਾਲ ਹੁਣ ਖੇਤਾਂ ਨੂੰ ਮਿਲੇਗਾ ਪਾਣੀ: ਪ੍ਰੋ. ਮੰਮਣੇਕਾ

Friday, Mar 01, 2024 - 06:36 PM (IST)

ਕਰੋੜਾਂ ਦੀ ਲਾਗਤ ਨਾਲ ਸ਼ਾਹਪੁਰ ਕੰਡੀ ਬੈਰਾਜ਼ ਬੰਨ੍ਹ ਪ੍ਰਯੋਜਨਾ ਨਾਲ ਹੁਣ ਖੇਤਾਂ ਨੂੰ ਮਿਲੇਗਾ ਪਾਣੀ: ਪ੍ਰੋ. ਮੰਮਣੇਕਾ

ਅੰਮ੍ਰਿਤਸਰ- ਪੰਜਾਬ ਬੁਲਾਰਾ ਭਾਜਪਾ ਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਪ੍ਰੋ. ਗੁਰਵਿੰਦਰ ਸਿੰਘ ਮੰਮਣਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਸਮੇਤ ਦੇਸ਼ ਭਰ ਦੇ 9 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਸਨਮਾਨ ਰਾਸ਼ੀ ਵਜੋਂ 21 ਹਜ਼ਾਰ ਕਰੋੜ ਰੁਪਏ ਜਮ੍ਹਾ ਕਰਵਾਏ ਜਾਣ ਦਾ ਪੰਜਾਬ ਭਾਜਪਾ ਵੱਲੋਂ ਸਵਾਗਤ ਕਰਦਿਆਂ ਕਿਹਾ ਕਿ ਕੇਂਦਰੀ ਮੋਦੀ ਸਰਕਾਰ ਦੀ ਹਮੇਸ਼ਾਂ ਤਰਜੀਹ ਰਹੀ ਹੈ ਕਿ ਕਿਸਾਨਾਂ ਨੂੰ ਮਜ਼ਬੂਤ ਅਤੇ ਖੁਸ਼ਹਾਲ ਬਣਾਇਆ ਜਾਵੇ।

 ਜਿਸ ਤਹਿਤ ਮੋਦੀ ਸਰਕਾਰ ਵੱਲੋਂ ਸਾਬਕਾ ਕੇਂਦਰੀ ਕਾਂਗਰਸ ਸਰਕਾਰ ਵੱਲੋਂ ਖੇਤੀ ਲਈ ਰੱਖੇ ਜਾਂਦੇ ਰਹੇ 22 ਹਜ਼ਾਰ ਕਰੋੜ ਰੁਪਏ ਬਜਟ ਦੇ ਮੁਕਾਬਲੇ ਕਿਸਾਨਾਂ ਨੂੰ ਫਸਲਾਂ ਦੀ ਲਾਗਤ ਦਾ ਡੇਢ ਗੁਣਾਂ ਐੱਮਐੱਸਪੀ ਦੇਣ ਸਮੇਤ ਹੋਰ ਕਿਸਾਨ ਭਲਾਈ ਸਕੀਮਾਂ ਲਈ ਕੇਂਦਰੀ ਖੇਤੀ ਬਜਟ ਮੋਦੀ ਸਰਕਾਰ ਵੱਲੋਂ ਵਧਾ ਕੇ 1.20 ਲੱਖ ਕਰੋੜ ਰੁਪਏ ਕੀਤਾ ਹੈ, ਜਦੋਂ ਕਿ ਲਾਗੂ ਕੀਤੀ ਗਈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ 16 ਕਰੋੜ ਤੋਂ ਵਧੇਰੇ ਪ੍ਰਭਾਵਿਤ ਕਿਸਾਨਾਂ ਨੂੰ ਉਨ੍ਹਾਂ ਦੀਆਂ ਕੁਦਰਤੀ ਆਫਤਾਂ ਨਾਲ ਨੁਕਸਾਨੀਆਂ ਗਈਆਂ ਫਸਲਾਂ ਦੀ ਬੀਮਾ ਰਾਸ਼ੀ ਵਜੋਂ 1.56 ਲੱਖ ਕਰੋੜ ਰੁਪਏ ਰਾਸ਼ੀ ਦਾ ਭੁਗਤਾਨ ਕੀਤਾ ਹੈ। ਜੋ ਆਪਣੇ ਆਪ ਵਿੱਚ ਇਕ ਬਾ-ਕਮਾਲ ਕਿਸਾਨ ਹਿਤੂ ਕਾਰਗੁਜਾਰੀ ਹੈ। 

ਲੱਖਾਂ ਰੁਪਏ ਖ਼ਰਚ ਕਰ ਵਿਦੇਸ਼ ਭੇਜੀ ਨੂੰਹ ਨੇ ਕੀਤੀ ਅਜਿਹੀ ਕਰਤੂਤ, ਮੁੰਡਾ ਹੋਇਆ ਮਾਨਸਿਕ ਰੋਗੀ

ਗੱਲਬਾਤ ਦੌਰਾਨ ਪ੍ਰੋ. ਮੰਮਣਕੇ ਨੇ ਕਿਹਾ ਕਿ ਸਾਬਕਾ ਕਾਂਗਰਸੀ ਕੇਂਦਰੀ ਸਰਕਾਰਾਂ ਦੇ ਕਾਰਜਕਾਲ ਵਿੱਚ ਕਿਸਾਨਾਂ ਨੂੰ ਆਪਣੀ ਖੇਤੀ ਉਤਪਾਦਨ 'ਚ ਵਰਤੋਂ 'ਚ ਲਿਆਂਦੀਆਂ ਜਾਂਦੀਆਂ ਰਸਾਇਨਿਕ ਖਾਦਾਂ ਦੀ ਭਰਪਾਈ ਕਰਨ ਲਈ ਖਾਦ ਵਿਕਰੇਤਾ ਦੁਕਾਨਦਾਰਾਂ ਦੇ ਬੂਹਿਆਂ ਅੱਗੇ ਸਾਰਾ-ਸਾਰਾ ਦਿਨ ਲੰਮੀਆਂ ਕਤਾਰਾਂ ਅਤੇ ਕਈ ਵਾਰ ਰਾਤ ਵੀ ਦੁਕਾਨਾਂ ਦੇ ਬੂਹਿਆਂ ਅੱਗੇ ਬਹਿ ਕੇ ਬਿਤਾਉਣੀ ਪੈਂਦੀ ਸੀ ਅਤੇ ਅਜਿਹੀ ਕਿਸਾਨਾਂ ਪ੍ਰਤੀ ਨਿਰਾਸ਼ਾਜਨਕ ਪਹੁੰਚ ਕਾਰਨ ਕਿਸਾਨਾਂ ਨੂੰ ਰਸਾਇਨਿਕ ਖਾਦਾਂ ਲੈਣ ਲਈ ਪੁਲਸ ਦਾ ਲਾਠੀਚਾਰਜ ਵੀ ਸਹਿਣਾ ਪੈਂਦਾ ਰਿਹਾ ਹੈ। ਪਰ ਹੁਣ ਕੇਂਦਰੀ ਮੋਦੀ ਸਰਕਾਰ ਵੱਲੋਂ ਖਾਦਾਂ ਦੇ ਸਟਾਕ ਸਮੇਂ ਸਿਰ ਪੂਰੇ ਕੀਤੇ ਜਾਣ ਨਾਲ ਕਿਸਾਨਾਂ ਨੂੰ ਸਾਬਕਾ ਕੇਂਦਰੀ ਕਾਂਗਰਸ ਸਰਕਾਰਾਂ ਵਰਗੇ ਮੰਦਭਾਗੇ ਦਿਨ ਅੱਜਕੱਲ੍ਹ ਵੇਖਣੇ ਨਹੀਂ ਪੈ ਰਹੇ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਆਮ ਆਦਮੀ ਪਾਰਟੀ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ

ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਕਿਸਾਨਾਂ ਦੀ ਹਰ ਖੇਤ ਤੱਕ ਨਹਿਰੀ ਪਾਣੀ ਦੀ ਸਿੰਚਾਈ ਦੀ ਮੰਗ ਨੂੰ ਮੁੱਖ ਰੱਖਦਿਆਂ ਸ਼ਾਹਪੁਰ ਕੰਡੀ ਬੈਰਾਜ ਬੰਨ੍ਹ ਦਾ ਕਰੀਬ 2793 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਮੁਕੰਮਲ ਹੋ ਗਿਆ ਹੈ ਅਤੇ ਟ੍ਰਾਇਲ ਵਜੋਂ ਇਸ ਦੀ ਕੰਮਕਾਜੀ ਸਮਰੱਥਾ ਪਰਖਣ ਲਈ ਇੰਜੀਨਿਅਰਾਂ ਵੱਲੋਂ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅਗਲੇ ਸਾਲ 2025 'ਚ ਇਸ ਕਾਰਜ ਨੂੰ ਮੁਕੰਮਲ ਰੂਪ 'ਚ ਅਮਲੀ ਜਾਮਾ ਪਹਿਨਾਏ ਜਾਣ ਨਾਲ ਰਾਵੀ ਨਦੀ ਦਾ ਜਿਹੜਾ ਵੱਡੀ ਮਾਤਰਾ 'ਚ ਪਾਣੀ ਮਾਧੋਪੁਰ ਹੈੱਡਵਰਕਰਸ ਤੋਂ ਪਾਕਿਸਤਾਨ ਨੂੰ ਚਲਾ ਜਾਂਦਾ ਸੀ ਹੁਣ ਇਸ ਪ੍ਰਯੋਜਨਾ ਦਾ ਕੰਮ ਮੁਕੰਮਲ ਹੋਣ ਪਿੱਛੋਂ ਇਹ ਪਾਣੀ ਪਾਕਿਸਤਾਨ ਜਾਣ ਦੀ ਬਜਾਏ ਪੰਜਾਬ ਸਮੇਤ ਜੰਮੂ-ਕਸ਼ਮੀਰ ਦੇ ਖੇਤਾਂ ਤੱਕ ਪੁੱਜੇਗਾ ਅਤੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਪੈਦਾ ਹੋ ਰਹੇ ਟਿਊਬਵੈਲਾਂ ਦੇ ਮੱਦੇਨਜ਼ਰ ਸੰਕਟ ਤੋਂ ਵੀ ਕਾਫੀ ਹੱਦ ਤੱਕ ਪੰਜਾਬ ਵਾਸੀਆਂ ਨੂੰ ਰਾਹਤ ਮਿਲੇਗੀ।

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਘਰ ’ਚ ਦਾਖ਼ਲ ਹੋ ਕੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ

 ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਜਲੰਧਰ, ਬਿਆਸ ਤੇ ਮੋਗਾ ਸਮੇਤ ਦੇਸ਼ ਦੇ 554 ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਲਈ 41 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਕੇ ਨੀਂਹ ਪੱਛਰ ਰੱਖਣ ਅਤੇ ਬਠਿੰਡਾ 'ਚ ਮਿਆਰੀ ਸਿਹਤ ਸਹੂਲਤਾਂ ਲਈ 450 ਕਰੋੜ ਰੁਪਏ ਦੀ ਲਾਗਤ ਨਾਲ ਪੀਜੀਆਈ ਹਸਪਤਾਲ ਨੂੰ ਲੋਕ-ਅਰਪਿਤ ਕਰਨ ਲਈ ਪੰਜਾਬ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਸਵਾਗਤ ਕੀਤਾ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਆਉਂਦੀਆਂ ਲੋਕ ਸਭਾ ਚੋਣਾਂ 'ਚ ਦੇਸ਼ਵਾਸੀ ਤੀਸਰੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਐੱਨ. ਡੀ. ਏ. ਸਰਕਾਰ ਬਨਾਉਣ ਲਈ 400 ਸੀਟਾਂ ਦੀ ਜਿੱਤ ਦਾ ਅਸ਼ੀਰਵਾਦ ਦੇਣ ਜਾ ਰਹੇ ਹਨ। ਜਿਸ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦਾ ਵੀ ਵੱਡਾ ਜੇਤੂ ਯੋਗਦਾਨ ਹੋਵੇਗਾ। ਜਿਸ ਸਦਕਾ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਪਿੱਛੋਂ  ਚੋਣਾਂ ਦੇ 62 ਸਾਲਾ ਇਤਿਹਾਸ ਚ ਨਰਿੰਦਰ ਮੋਦੀ ਤੀਸਰੀ ਵੇਰਾਂ ਪ੍ਰਧਾਨ ਮੰਤਰੀ ਬਣਨਗੇ।

 ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਸ਼ਰਮਨਾਕ ਕਾਰਾ, 5 ਮਹੀਨੇ ਦੀ ਵਿਆਹੁਤਾ ਨੂੰ ਪਤੀ ਦੇ ਸਾਹਮਣੇ ਅਗਵਾ ਕਰ ਕੇ ਕੀਤਾ ਜਬਰ-ਜ਼ਿਨਾਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News