ਪਾਣੀ ਵਾਲੇ ਸੂਏ ’ਚੋਂ ਬਰਾਮਦ ਹੋਈ ਅਣਪਛਾਤੇ ਵਿਅਕਤੀ ਦੀ ਗਲੀ ਸੜੀ ਲਾਸ਼

Tuesday, Jun 28, 2022 - 05:50 PM (IST)

ਪਾਣੀ ਵਾਲੇ ਸੂਏ ’ਚੋਂ ਬਰਾਮਦ ਹੋਈ ਅਣਪਛਾਤੇ ਵਿਅਕਤੀ ਦੀ ਗਲੀ ਸੜੀ ਲਾਸ਼

ਝਬਾਲ (ਨਰਿੰਦਰ) - ਥਾਣਾ ਝਬਾਲ ਦੀ ਪੁਲਸ ਨੂੰ ਪਿੰਡ ਰਾਮਰੌਣੀ ਨੇੜਿਓਂ ਪਾਣੀ ਵਾਲੇ ਸੂਏ ਵਿਚੋਂ ਇਕ ਵਿਅਕਤੀ ਦੀ ਕੰਬਲ ਵਿਚ ਲਪੇਟੀ ਹੋਈ ਲਾਸ਼ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਕਿਸੇ ਨੇ ਸੂਚਨਾ ਦਿਤੀ ਕਿ ਪਿੰਡ ਰਾਮਰੌਣੀ ਨੇੜੇ ਪਾਣੀ ਵਾਲੇ ਸੂਏ ਵਿਚ ਇਕ ਵਿਅਕਤੀ ਦੀ ਕੰਬਲ ਵਿਚ ਲਪੇਟੀ ਹੋਈ ਲਾਸ਼ ਪਈ ਹੈ।

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਸਿਮਰਨਜੀਤ ਸਿੰਘ ਮਾਨ ਕੋਰੋਨਾ ਪਾਜ਼ੇਟਿਵ, ਟਵੀਟ ਕਰ ਕਹੀ ਇਹ ਗੱਲ

ਥਾਣਾ ਝਬਾਲ ਦੇ ਐਡੀਸ਼ਨਲ ਮੁਖੀ ਬਲਜਿੰਦਰ ਸਿੰਘ ਨੇ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਕੇ ਵੇਖਿਆ ਕਿ ਇਕ ਵਿਅਕਤੀ ਦੀ ਕੰਬਲ ਵਿਚ ਲਪੇਟੀ ਹੋਈ ਗਲੀ ਸੜੀ ਲਾਸ਼ ਪਈ ਹੈ, ਜਿਸ ਦੀ ਪਛਾਣ ਨਹੀਂ ਹੋ ਸਕੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਕਰਦਿਆਂ 174 ਦੀ ਕਾਰਵਾਈ ਕਰ ਦਿੱਤੀ ਹੈ।


author

rajwinder kaur

Content Editor

Related News