ਵੱਡੀ ਵਾਰਦਾਤ: ਕੁਝ ਵਿਅਕਤੀਆਂ ਵੱਲੋਂ ਚੌਕੀਦਾਰ ਦੀ ਕੁੱਟਮਾਰ, ਹੋਈ ਦਰਦਨਾਕ ਮੌਤ

Thursday, Jun 19, 2025 - 12:18 PM (IST)

ਵੱਡੀ ਵਾਰਦਾਤ: ਕੁਝ ਵਿਅਕਤੀਆਂ ਵੱਲੋਂ ਚੌਕੀਦਾਰ ਦੀ ਕੁੱਟਮਾਰ, ਹੋਈ ਦਰਦਨਾਕ ਮੌਤ

ਬਾਬਾ ਬਕਾਲਾ ਸਾਹਿਬ (ਰਾਕੇਸ਼)- ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਦਨਿਆਲ ਵਿਖੇ ਬੀਤੀ ਰਾਤ ਕੁਝ ਕਾਰ ਸਵਾਰ ਲੋਕਾਂ ਵੱਲੋਂ ਪਿੰਡ ਦੇ ਚੌਕੀਦਾਰ ਹਰਜੀਤ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਭੇਜਿਆ ਗਿਆ। 

ਇਹ ਵੀ ਪੜ੍ਹੋ-ਵਾਲੀਬਾਲ ਪਲੇਅਰ ਦੇ ਕਤਲ ਮਾਮਲੇ 'ਚ ਵੱਡੀ ਅਪਡੇਟ, ਸਾਹਮਣੇ ਆਈਆਂ ਅਹਿਮ ਗੱਲਾਂ

ਉਪਰੰਤ ਹਾਲਤ ਗੰਭੀਰ ਹੋਣ ਕਾਰਨ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਰੈਫਰ ਕੀਤਾ ਗਿਆ, ਜਿਥੇ ਬੀਤੀ ਰਾਤ ਉਸਦੀ ਮੌਤ ਹੋ ਗਈ। ਥਾਣਾ ਮੁਖੀ ਖਿਲਚੀਆ ਬਿਕਰਮਦੀਪ ਸਿੰਘ ਨੇ ਦੱਸਿਆ ਕਿ ਕੁਝ ਲੋਕ ਮ੍ਰਿਤਕ ਹਰਜੀਤ ਸਿੰਘ ਦੇ ਘਰ ਦੇ ਬਾਹਰ ਖੜ੍ਹ ਕੇ ਗਾਲੀ ਗਲੋਚ ਕਰ ਰਹੇ ਸਨ, ਜਦ ਇਸਦਾ ਹਰਜੀਤ ਸਿੰਘ ਵੱਲੋਂ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਨੇ ਇਸਦੇ ਸੱਟਾ ਲਾ ਦਿੱਤੀਆ। ਥਾਣਾ ਖਿਲਚੀਆ ਦੀ ਪੁਲਸ ਨੇ ਇਰਾਦਾ ਕਤਲ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, 18,19,20 ਤੇ 21 ਦੀ ਪੜ੍ਹੋ ਤਾਜ਼ਾ ਅਪਡੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News