ਚੋਰਾਂ ਦਾ ਹੈਰਾਨ ਕਰ ਦੇਣ ਵਾਲਾ ਕਾਰਨਾਮਾ: ਜਾਨ ਖ਼ਤਰੇ ''ਚ ਪਾ ਕਰ ਗਏ ਵੱਡਾ ਕਾਂਡ

Monday, Sep 29, 2025 - 11:33 AM (IST)

ਚੋਰਾਂ ਦਾ ਹੈਰਾਨ ਕਰ ਦੇਣ ਵਾਲਾ ਕਾਰਨਾਮਾ: ਜਾਨ ਖ਼ਤਰੇ ''ਚ ਪਾ ਕਰ ਗਏ ਵੱਡਾ ਕਾਂਡ

ਬਟਾਲਾ/ ਘੁਮਾਣ (ਗੋਰਾਇਆ)-ਥਾਣਾ ਅਧੀਨ ਪੈਂਦੇ ਪਿੰਡ ਫੇਰੋਚੇਚੀ ਵਿਖੇ 5 ਬਿਜਲੀ ਟਰਾਂਸਫਾਰਮਰਾਂ ਦਾ ਕੀਮਤੀ ਤੇਲ ਚੋਰੀ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਭਗਵਾਨ ਸਿੰਘ, ਬੂਟਾ ਸਿੰਘ, ਬਲਵਿੰਦਰ ਸਿੰਘ, ਰਣਜੀਤ ਸਿੰਘ ਅਤੇ ਗੁਰਮੀਤ ਸਿੰਘ ਨੇ ਦੱਸਿਆ ਬੀਤੀ ਰਾਤ ਉਹਨਾਂ ਦੇ ਟਿਉਬਵੈਲਾਂ ਨੂੰ ਬਿਜਲੀ ਸਪਲਾਈ ਦੇਣ ਵਾਲੇ ਟਰਾਂਸਫਾਰਮਰਾਂ ਦਾ ਤੇਲ ਚੋਰ ਗਿਰੋਹ ਵੱਲੋਂ ਚੋਰੀ ਕਰ ਲਿਆ ਗਿਆ ਹੈ। ਉਨ੍ਹਾਂ ਰੋਸ ਜਾਹਿਰ ਕਰਦਿਆਂ ਕਿਹਾ ਕਿ ਹਰ ਸਾਲ ਟਰਾਂਸਫਾਰਮਰਾਂ ਦਾ ਤੇਲ ਚੋਰੀ ਕਰਨ ਵਾਲਾ ਗਿਰੋਹ ਅਕਸਰ ਸਰਗਰਮ ਰਹਿੰਦਾ ਹੈ। ਇਸ ਸਬੰਧੀ ਥਾਣਾ ਮੁਖੀ ਦੀਪਕਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਸਾਡੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ, ਇਸ ਬਾਰੇ ਬਿਜਲੀ ਵਿਭਾਗ ਥਾਣਾ ਵੇਰਕਾ ਨਾਲ ਸੰਪਰਕ ਕੀਤਾ ਜਾਵੇ।

ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ 'ਚ ਮਚਿਆ ਹੜਕੰਪ, ਜਿਊਂਦਾ ਮੁੰਡਾ ਬੈਰਕ 'ਚ, ਪਰਿਵਾਰ ਨੇ ਕਿਸੇ ਹੋਰ ਦੀ ਲਾਸ਼ ਦਾ ਕਰ'ਤਾ ਸਸਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News