ਕਸਬਾ ਵਲਟੋਹਾ ਵਿਖੇ ਅਸਮਾਨੀ ਬਿਜਲੀ ਡਿੱਗਣ ਨਾਲ ਫਟਿਆ ਇਨਵਰਟਰ ਦਾ ਬੈਟਰਾ

05/10/2021 5:26:33 PM

ਵਲਟੋਹਾ (ਗੁਰਮੀਤ ਸਿੰਘ) - ਬੀਤੀ ਰਾਤ ਕਸਬਾ ਵਲਟੋਹਾ ਵਿਖੇ ਅਸਮਾਨੀ ਬਿਜਲੀ ਡਿੱਗਣ ਨਾਲ ਘਰ ਵਿੱਚ ਲੱਗੇ ਹੋਏ ਇਨਵੈਟਰ ਦਾ ਬੈਟਰਾ ਫੱਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਕਾਨ ਮਾਲਕ ਸੁਖਦੇਵ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਮੈਂ ਆਪਣੇ ਕਮਰੇ ਵਿੱਚੋਂ ਦੋ ਮਿੰਟ ਲਈ ਬਾਹਰ ਗਿਆ ਸੀ ਤਾਂ ਅਚਾਨਕ ਬਿਜਲੀ ਕੜਕਣ ਲੱਗੀ। ਮੇਰੇ ਕਮਰੇ ਵਿੱਚੋਂ ਬਹੁਤ ਜ਼ੋਰ ਦੀ ਆਵਾਜ਼ ਆਈ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 5 ਭੈਣਾਂ ਦੇ ਇਕਲੌਤੇ ਭਰਾ ਦੀ ਸਤਲੁਜ ’ਚ ਡੁੱਬਣ ਕਾਰਨ ਹੋਈ ‘ਮੌਤ’, ਘਰ ’ਚ ਪਿਆ ਚੀਕ ਚਿਹਾੜਾ

ਜਦੋਂ ਮੈਂ ਕਮਰੇ ਦੇ ਅੰਦਰ ਜਾ ਕੇ ਦੇਖਿਆ ਤਾਂ ਮੇਰੇ ਕਮਰੇ ਵਿੱਚ ਲੱਗਾ ਹੋਇਆ ਇਨਵਰਟਰ ਦਾ ਬੈਟਰਾ ਬੁਰੀ ਤਰ੍ਹਾਂ ਨੁਕਸਾਨਿਆ ਹੋਇਆ ਸੀ। ਬੈਟਰੀ ਦਾ ਤੇਜ਼ਾਬ ਮੇਰੇ ਘਰ ਦੀਆਂ ਕੰਧਾਂ ਅਤੇ ਬਿਸਤਰਿਆਂ ਦੇ ਆਲੇ ਦੁਆਲੇ ਖਿੱਲਰਿਆ ਹੋਇਆ ਸੀ ਅਤੇ ਕਮਰੇ ਵਿੱਚ ਧੂੰਆਂ ਹੀ ਧੂੰਆਂ ਸੀ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੀ ਕ੍ਰਿਪਾ ਨਾਲ ਸਾਡੇ ਘਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ।

ਪੜ੍ਹੋ ਇਹ ਵੀ ਖ਼ਬਰ - ਪਹਿਲਾਂ ਕੀਤਾ ‘ਪਿਆਰ’ ਫਿਰ ਵਿਆਹ ਤੋਂ ਕੀਤਾ ‘ਇਨਕਾਰ’, ਕੁੜੀ ਤੋਂ ਪਰੇਸ਼ਾਨ ਮੁੰਡੇ ਨੇ ਮਾਰੀ ਖੁਦ ਨੂੰ ‘ਗੋਲ਼ੀ’


rajwinder kaur

Content Editor

Related News