ਅਮਰੀਕਾ ਭੇਜਣ ਦੇ ਨਾਂ ''ਤੇ ਠੱਗੇ 15 ਲੱਖ, ਮਾਮਲਾ ਦਰਜ

Friday, Apr 08, 2022 - 02:43 PM (IST)

ਅਮਰੀਕਾ ਭੇਜਣ ਦੇ ਨਾਂ ''ਤੇ ਠੱਗੇ 15 ਲੱਖ, ਮਾਮਲਾ ਦਰਜ

ਗੁਰਦਾਸਪੁਰ (ਹੇਮੰਤ) : ਸਿਟੀ ਪੁਲਸ ਨੇ ਅਮਰੀਕਾ ਭੇਜਣ ਦੇ ਨਾਂ ’ਤੇ 15 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਸਤਪਾਲ ਸਿੱਧੂ ਪੁੱਤਰ ਚੈਨ ਸਿੰਘ ਵਾਸੀ ਨਿਊ ਕਾਲੋਨੀ ਬੁੰਗਲ ਬਧਾਨੀ ਪਠਾਨਕੋਟ ਨੇ ਉਪ ਪੁਲਸ ਕਪਤਾਨ ਡਿਟੈਕਟਿਵ ਗੁਰਦਾਸਪੁਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ ਅਮਰੀਕਾ ਭੇਜਣ ਦੇ ਨਾਂ 'ਤੇ ਦੋਸ਼ੀ ਰਾਜਨ ਪੁੱਤਰ ਪਰਮਜੀਤ ਸਿੰਘ ਵਾਸੀ ਏ. ਬੀ. ਮਾਰਕੀਟ ਮੌਜੇਵਾਲ ਵਾਰਡ ਨੰਬਰ 18 ਨੰਗਲ ਜ਼ਿਲਾ ਰੂਪਨਗਰ ਨੇ 15 ਲੱਖ ਰੁਪਏ ਲਏ ਹਨ। ਇਹ ਪੈਸੇ ਦੋਸ਼ੀ ਨੇ ਗੁਰਦਾਸਪੁਰ ਦੇ ਇਕ ਹੋਟਲ 'ਚ ਉਸ ਕੋਲੋਂ ਲਏ ਸਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ 'ਚ ਦੋਸ਼ੀ ਪਾਏ ਗਏ ਰਾਜਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਪਰ ਦੋਸ਼ੀ ਅਜੇ ਫਰਾਰ ਹੈ, ਜਿਸ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਨਾਜਾਇਜ਼ ਸ਼ਰਾਬ ਤੇ ਲਾਹਣ ਸਮੇਤ 2 ਔਰਤਾਂ ਕਾਬੂ, ਮਾਮਲਾ ਦਰਜ

 


author

Gurminder Singh

Content Editor

Related News