ਅਣਪਛਾਤਿਆਂ ਕੀਤਾ ਚੱਕੀ ’ਤੇ ਹੱਥ ਸਾਫ, ਨਕਦੀ ਤੇ ਬੈਟਰੇ ਚੋਰੀ

Saturday, Jul 06, 2024 - 11:46 AM (IST)

ਅਣਪਛਾਤਿਆਂ ਕੀਤਾ ਚੱਕੀ ’ਤੇ ਹੱਥ ਸਾਫ, ਨਕਦੀ ਤੇ ਬੈਟਰੇ ਚੋਰੀ

ਹਰੀਕੇ ਪੱਤਣ (ਸਾਹਿਬ ਸੰਧੂ)-ਕਸਬੇ ਦੇ ਤਰਨਤਾਰਨ ਰੋਡ ’ਤੇ ਲੰਘੀ ਰਾਤ ਅਣਪਛਾਤਿਆਂ ਨੇ ਚੱਕੀ ’ਤੇ ਹੱਥ ਸਾਫ ਕੀਤਾ। ਕੁਲ ਮਿਲਾ ਕੇ ਚੋਰ 50 ਹਜ਼ਾਰ ਦੇ ਕਰੀਬ ਚੂਨਾ ਲਗਾ ਗਏ। ਮਾਮਲੇ ਦੀ ਇਤਲਾਹ ਥਾਣਾ ਹਰੀਕੇ ਦਿੱਤੀ ਤਾਂ ਪੁਲਸ ਨੇ ਤਫਤੀਸ਼ ਆਰੰਭ ਕਰਦਿਆਂ ਜਲਦੀ ਹੀ ਚੋਰਾਂ ਦਾ ਪਤਾ ਲਗਾਉਣ ਦੀ ਗੱਲ ਕਹੀ।

ਇਹ ਵੀ ਪੜ੍ਹੋ- ਸੰਗਰੂਰ ਤੋਂ ਵੱਡੀ ਖ਼ਬਰ, ਸਾਥੀ ਅਧਿਆਪਕਾਂ ਤੋਂ ਦੁਖੀ ਹੋ ਕੇ ਮੁੱਖ ਅਧਿਆਪਕ ਨੇ ਕੀਤੀ ਖ਼ੁਦਕੁਸ਼ੀ

ਜਾਣਕਾਰੀ ਦਿੰਦਿਆ ਕਾਰੋਬਾਰੀ ਪ੍ਰਵੇਸ਼ ਕੁਮਾਰ ਕੱਕੜ ਪੁੱਤਰ ਕਸਤੂਰੀ ਲਾਲ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਚੱਕੀ ਬੰਦ ਕਰਕੇ ਘਰ ਚਲੇ ਗਏ। ਸਵੇਰੇ ਆ ਕੇ ਵੇਖਿਆ ਤਾਂ ਸ਼ਟਰ ਤੋੜ ਕੇ ਚੋਰਾਂ ਨੇ ਗੱਲੇ ’ਚ ਰੱਖੇ 4000 ਰੁਪਏ ਚੋਰੀ ਕਰ ਲਏ।

ਇਹ ਵੀ ਪੜ੍ਹੋ- ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਲਏ ਅਹਿਮ ਫੈਸਲੇ, ਪੜ੍ਹੋ ਪੂਰੀ ਖ਼ਬਰ

ਜਾਣ ਵੇਲੇ ਚੋਰ ਦੁਕਾਨ ਦੇ ਬਾਹਰ ਖੜ੍ਹੇ ਆਟੋ ਦੇ ਬੈਟਰੇ ਵੀ ਕੱਢ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਥਾਣਾ ਹਰੀਕੇ ਪੱਤਣ ਵਿਖੇ ਦੇ ਦਿੱਤੀ ਗਈ। ਥਾਣਾ ਮੁਖੀ ਇੰਸਪੈਕਟਰ ਬਲਬੀਰ ਸਿੰਘ ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਦੀ ਭਾਲ ਲਈ ਡਿਊਟੀ ਅਫਸਰ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮ ਜਲਦੀ ਕਾਨੂੰਨ ਦੇ ਸ਼ਿਕੰਜੇ ’ਚ ਹੋਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News