ਪਿੰਡ ਖਾਲੜਾ ਦੀ ਡਿਫੈਂਸ ਨਹਿਰ ''ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਗਲ਼ੀ-ਸੜੀ ਲਾਸ਼

08/02/2022 1:46:32 AM

ਖਡੂਰ ਸਾਹਿਬ (ਸੁਖਦੇਵ ਰਾਜ) : ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਖਾਲੜਾ ਦੀ ਡਿਫੈਂਸ ਨਹਿਰ 'ਚ ਇਕ ਅਣਪਛਾਤੇ ਵਿਅਕਤੀ ਦੀ ਗਲ਼ੀ-ਸੜੀ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਖਾਲੜਾ ਦੇ ਕੁਝ ਲੋਕਾਂ ਨੇ ਦੱਸਿਆ ਕਿ ਇਸ ਡਿਫੈਂਸ ਨਹਿਰ ਵਿੱਚ ਇਹ ਲਾਸ਼ ਪਿਛਲੇ 2-3 ਦਿਨਾਂ ਤੋਂ ਪਈ ਹੋਈ ਹੈ। ਇਸ ਦੀ ਬਦਬੂ ਵੀ ਦੂਰ ਤੱਕ ਫੈਲ ਰਹੀ ਹੈ। ਇੱਥੋਂ ਤੱਕ ਕਿ ਇਸ ਲਾਸ਼ ਸਬੰਧੀ ਥਾਣਾ ਖਾਲੜਾ ਪੁਲਸ ਨੂੰ 2 ਦਿਨ ਤੋਂ ਹੀ ਪਤਾ ਸੀ ਪਰ ਇਸ ਨੂੰ ਕੱਢਣ ਦੀ ਬਜਾਏ ਇਸ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਸੀ।

ਖ਼ਬਰ ਇਹ ਵੀ : ਆਨਲਾਈਨ ਹੋਏ ਅਸ਼ਟਾਮ ਤਾਂ ਉਥੇ ਸਿਹਤ ਮੰਤਰੀ ਜੌੜੇਮਾਜਰਾ ਦੇ ਵਤੀਰੇ ਤੋਂ CM ਮਾਨ ਵੀ ਖ਼ਫ਼ਾ, ਪੜ੍ਹੋ TOP 10

ਜਦੋਂ ਪੱਤਰਕਾਰਾਂ ਦੀ ਟੀਮ ਮੌਕੇ 'ਤੇ ਪਹੁੰਚੀ ਤਾਂ ਉਨ੍ਹਾਂ ਥਾਣਾ ਖਾਲੜਾ ਦੇ ਐੱਸ.ਐੱਚ.ਓ. ਨਰਿੰਦਰ ਸਿੰਘ ਢੋਟੀ ਨੂੰ ਜਾਣੂ ਕਰਵਾਉਂਦੇ ਹੋਏ ਪੁੱਛਿਆ ਕਿ ਇਹ ਲਾਸ਼ 2 ਦਿਨ ਤੋਂ ਇੱਥੇ ਪਈ ਹੋਈ ਹੈ, ਪੁਲਸ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਗਈ ਤਾਂ ਅੱਗਿਓਂ ਉਹ ਗੋਲਮੋਲ ਜਵਾਬ ਦਿੰਦਿਆਂ ਕਹਿਣ ਲੱਗੇ ਕਿ ਸਾਨੂੰ ਤਾਂ ਹੁਣੇ ਹੀ ਪੱਤਰਕਾਰਾਂ ਵੱਲੋਂ ਸੂਚਿਤ ਕੀਤਾ ਗਿਆ ਹੈ। ਇਸ 'ਤੇ ਕਾਰਵਾਈ ਕਰਦਿਆਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਰਹੇ ਹਾਂ, ਜੇ ਸ਼ਨਾਖਤ ਨਹੀਂ ਹੁੰਦੀ ਤਾਂ ਅਗਲੀ ਕਾਰਵਾਈ ਬਾਅਦ ਵਿੱਚ ਆਰੰਭੀ ਜਾਵੇਗੀ।

ਇਹ ਵੀ ਪੜ੍ਹੋ : ਹਾਲ-ਏ-ਸਰਕਾਰੀ ਹਸਪਤਾਲ, ਇਲਾਜ ਲਈ ਫਰਸ਼ 'ਤੇ ਤੜਫਦੀ ਰਹੀ ਗਰਭਵਤੀ ਔਰਤ, ਵੀਡੀਓ ਵਾਇਰਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News