ਵਿਆਹ ਕਰਵਾਉਣ ਦਾ ਝਾਂਸਾ ਦੇ ਦੋ ਨੌਜਵਾਨ 16 ਸਾਲਾ ਨਾਬਾਲਿਗ ਕੁੜੀ ਨੂੰ ਲੈ ਕੇ ਹੋਏ ਫ਼ਰਾਰ, ਮਾਮਲਾ ਦਰਜ

Saturday, Jul 13, 2024 - 03:51 PM (IST)

ਬਹਿਰਾਮਪੁਰ/ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)-ਗਲੀ ’ਚ ਸਕੂਟਰੀ ’ਤੇ ਗੇੜੀਆਂ ਮਾਰਨ ਤੋਂ ਬਾਅਦ ਦੋ ਨੌਜਵਾਨ ਇਕ 16 ਸਾਲਾ ਨਾਬਾਲਿਗ ਕੁੜੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਫੁਸਲਾ ਕੇ ਸਕੂਟਰੀ 'ਤੇ ਬਿਠਾ ਕੇ ਕਿੱਧਰੇ ਲੈ ਗਏ। ਇਸ ਸਬੰਧੀ ਥਾਣਾ ਬਹਿਰਾਮਪੁਰ ਪੁਲਸ ਨੇ ਦੋ ਨੌਜਵਾਨਾਂ ਦੇ ਖ਼ਿਲਾਫ਼ 137(2),96,3(5) ਬੀ.ਐੱਨ.ਐੱਸ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਇੰਗਲੈਂਡ ਦੇ ਗੁਰਦੁਆਰਾ ਸਾਹਿਬ 'ਚ ਹਮਲਾ ਕਰਨ ਦੀ ਘਟਨਾ ਦੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਨਿੰਦਾ

ਇਸ ਸਬੰਧੀ ਏ.ਐੱਸ.ਆਈ ਜਗੀਰ ਚੰਦ ਨੇ ਦੱਸਿਆ ਕਿ ਪੁਲਸ ਸਟੇਸ਼ਨ ਬਹਿਰਾਮਪੁਰ ਦੇ ਅਧੀਨ ਪੈਂਦੇ ਇਕ ਪਿੰਡ ਦੀ ਔਰਤ ਨੇ ਦੱਸਿਆ ਕਿ 9-7-24 ਨੂੰ 12 ਵਜੇ ਉਹ ਘਰੇਲੂ ਕੰਮਕਾਜ ਲਈ ਬਾਹਰ ਗਈ ਸੀ, ਕੁਝ ਸਮੇਂ ਬਾਅਦ ਜਦ ਉਹ ਘਰ ਵਾਪਸ ਆਈ ਤਾਂ ਵੇਖਿਆ ਕਿ ਉਸ ਦੀ 16 ਸਾਲਾ ਕੁੜੀ ਘਰ ਵਿਚ ਨਹੀਂ ਸੀ । ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਪੜਤਾਲ ਕਰਨ ਉਪਰੰਤ ਉਕਤ ਔਰਤ ਦੇ ਬਿਆਨਾਂ ’ਤੇ  ਸੂਰਜ ਪੁੱਤਰ ਵਿਜੇ ਕੁਮਾਰ ਵਾਸੀ ਮਿਆਣੀ ਝਮੇਲਾ ਅਤੇ ਉਸ ਦੀ ਮਾਸੀ ਦਾ ਮੁੰਡੇ ਮਨਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਗੋਲਡਨ ਕਾਲਜ ਵਾਲੀ ਗਲੀ ਪ੍ਰੇਮ ਨਗਰ ਗੁਰਦਾਸਪੁਰ ਖ਼ਿਲਾਫ਼ ਮਾਮਲਾ ਦਰਜ ਕਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਉਤਰਾਖੰਡ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਨਿੰਦਣਯੋਗ : ਐਡਵੋਕੇਟ ਧਾਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News