ਦੀਨਾਨਗਰ ਵਿਖੇ ਆਈ 20 ਕਾਰ ''ਚੋਂ 13 ਕੈਨ ਨਜਾਇਜ਼ ਸ਼ਰਾਬ ਸਮੇਤ ਦੋ ਨੌਜਵਾਨ ਕਾਬੂ

Thursday, Dec 12, 2024 - 05:51 PM (IST)

ਦੀਨਾਨਗਰ(ਗੋਰਾਇਆ)- ਦੀਨਾਨਗਰ ਪੁਲਸ ਵੱਲੋਂ ਅੱਜ ਗੁਪਤ ਸੂਚਨਾ ਦੇ ਆਧਾਰ 'ਤੇ ਬਹਿਰਾਮਪੁਰ ਰੋਡ ਤੋਂ ਮਾਰਕਾ ਆਈ-20 ਕਾਰ ਸਮੇਤ 13 ਕੈਨ ਨਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦੀਨਾਨਗਰ ਅਜਵਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਬਹਿਰਾਮਪੁਰ ਰੋਡ ਦੇ ਬਾਹਰਵਾਰ  ਐੱਸ. ਆਈ. ਗੁਰਨਾਮ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਨਾਕਾ ਲਗਾਇਆ ਹੋਇਆ ਸੀ ਜਦ ਆਈ 20 ਕਾਰ ਨੂੰ ਰੋਕਿਆ ਗਿਆ ਤਾਂ ਉਸ ਵਿੱਚੋਂ ਨਜਾਇਜ਼ ਸ਼ਰਾਬ ਅਲਕੋਹਲ ਕਰੀਬ  3,90,000 ਮਿਲੀਲਿਟਰ ਬਰਾਮਦ ਹੋਈ ਹੈ।

ਪੁਲਸ ਨੇ ਜਾਂਚ ਪੜਤਾਲ ਕਰਨ ਉਪਰੰਤ ਮੁਲਜ਼ਮ ਸੁਨੀਲ ਕੁਮਾਰ ਪੁੱਤਰ ਰਵਿੰਦਰ ਕੁਮਾਰ ਵਾਸੀ ਨਵੀਂ ਅਬਾਦੀ ਅਵਾਂਖਾ ਤੇ ਦੁਸਾਤ ਕੁਮਾਰ ਪੁੱਤਰ ਸਵਰਨ ਕੁਮਾਰ ਵਾਸੀ ਚੱਕ ਦਰਾਫਖਾਨ ਕਠੂਆ ਖਿਲਾਫ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। 


Shivani Bassan

Content Editor

Related News