ਗੁਰਦਾਸਪੁਰ ''ਚ ਦੋ ਮੰਜ਼ਿਲਾਂ ਪੋਲਟਰੀ ਫਾਰਮ ਢਹਿ ਢੇਰੀ, ਮਲਬੇ ਹੇਠ ਦੱਬੇ ਗਏ ਜਾਨਵਰ
Friday, Jun 12, 2026 - 11:51 AM (IST)
ਗੁਰਦਾਸਪੁਰ (ਗੁਰਪ੍ਰੀਤ)- ਬੀਤੇ ਦਿਨ ਅਚਾਨਕ ਤੇਜ਼ ਤੂਫਾਨ ਆਉਣ ਕਾਰਨ ਗੁਰਦਾਸਪੁਰ ਦੇ ਪਿੰਡ ਘਣੀਏ ਕੇ ਬਾਂਗਰ ਵਿਖੇ ਇਕ ਸਹਾਇਕ ਧੰਦਾ ਕਰਨ ਵਾਲੇ ਕਿਸਾਨ ਦੀ ਦੋ ਮੰਜ਼ਿਲਾਂ ਪੋਲਟਰੀ ਫਾਰਮ ਦੀ ਇਮਾਰਤ ਢਹਿ ਢੇਰੀ ਹੋ ਗਈ। ਹਾਲਾਤ ਇੰਨੇ ਤਰਸਯੋਗ ਬਣੇ ਕਿ ਦੋ ਮੰਜ਼ਿਲਾ ਪੋਲਟਰੀ ਫਾਰਮ 'ਚ ਜੋ ਜਾਨਵਰ ਸਨ, ਉਹ ਸਭ ਮਲਬੇ ਹੇਠ ਦੱਬ ਗਏ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਤੇਜ਼ ਹਨੇਰੀ ਦਾ ਕਹਿਰ: ਦੀਵਾਰ ਡਿੱਗਣ ਕਾਰਣ ਵਿਅਕਤੀ ਦੀ ਮੌਤ, ਕਈ ਥਾਵਾਂ 'ਤੇ ਭਾਰੀ ਨੁਕਸਾਨ
ਇਸ ਦੌਰਾਨ ਪੋਲਟਰੀ ਫਾਰਮ ਦੇ ਮਾਲਕ ਕਾਬਲ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ 6 ਵਜੇ ਤੋਂ ਬਾਅਦ ਅਚਾਨਕ ਮੌਸਮ ਬਦਲਣਾ ਸ਼ੁਰੂ ਹੋਇਆ ਅਤੇ ਉਸ ਲਈ ਇਹ ਮੌਸਮ ਆਫਤ ਬਣ ਕੇ ਆਇਆ। ਕਾਬਲ ਨੇ ਦੱਸਿਆ ਉਸ ਨੇ ਲੱਖਾਂ ਰੁਪਏ ਦਾ ਕਰਜ਼ ਚੁੱਕ ਉਸ ਇਕ ਮੰਜਿਲ ਸ਼ੈੱਡ ਤੋਂ ਦੋ ਮੰਜ਼ਿਲ ਕੀਤਾ ਸੀ ਅਤੇ ਇਸੇ ਸਹਾਇਕ ਕਿਸਾਨੀ ਧੰਦੇ ਤੋਂ ਆਪਣਾ ਪਰਿਵਾਰ ਚਲਾ ਰਿਹਾ ਸੀ । ਪਰ ਅਚਾਨਕ ਸਭ ਉਸ ਦੀਆਂ ਅੱਖਾਂ ਸਾਹਮਣੇ ਢਹਿ ਗਿਆ ਹੈ। ਉਸ ਨੇ ਦੱਸਿਆ ਪੋਲਟਰੀ ਫਾਰਮ ਦੀ ਸ਼ੈੱਡ ਅੰਦਰ ਲੱਖਾਂ ਰੁਪਏ ਦੇ ਰੱਖੇ ਜਾਨਵਰ ਮਲਬੇ ਹੇਠ ਦੱਬ ਕੇ ਖਤਮ ਹੋ ਗਏ ਹਨ। ਜਿਸ ਕਾਰਨ ਉਸ ਦਾ 15 ਤੋਂ 20 ਲੱਖ ਰੁਪਏ ਦਾ ਵੱਡਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਬਾਬਾ ਬਕਾਲਾ: ਮੁੰਡੇ ਨੇ ਬਾਥਰੂਮ 'ਚ ਪਿਓ ਦੀ ਕੀਤੀ ਕੁੱਟਮਾਰ, ਵੀਡੀਓ ਵਾਇਰਲ ਹੋਣ 'ਤੇ ਪੁੱਤ ਵੀ ਆਇਆ ਸਾਹਮਣੇ
ਕਾਬਲ ਸਿੰਘ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਅਪੀਲ ਕੀਤੀ ਕਿ ਉਹ ਪਹਿਲਾ ਹੀ ਕਰਜ਼ ਚੁੱਕ ਕੇ ਆਪਣਾ ਇਹ ਸਹਾਇਕ ਧੰਦਾ ਚਲਾ ਰਿਹਾ ਸੀ ਅਤੇ ਕੁਦਰਤ ਦੇ ਕਹਿਰ ਨੇ ਸਭ ਖ਼ਤਮ ਕਰ ਦਿੱਤਾ। ਉਨ੍ਹਾਂ ਕਿਹਾ ਸਰਕਾਰ ਉਨ੍ਹਾਂ ਨੂੰ ਮੁਆਵਜ਼ਾ ਦੇ ਸਹਾਇਤਾ ਕਰੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
