ਟਰੱਕ ਡਰਾਈਵਰ ਪਹਿਲਾਂ ਕਾਰ ਸਵਾਰ ਔਰਤ ਨੂੰ ਮਾਰੀ ਟੱਕਰ, ਫਿਰ ਬਾਅਦ ''ਚ...
Monday, Apr 28, 2025 - 11:58 AM (IST)

ਅੰਮ੍ਰਿਤਸਰ- ਅੰਮ੍ਰਿਤਸਰ ਦੇ ਲਾਹੌਰੀ ਗੇਟ ਦੇ ਨਜ਼ਦੀਕ ਦੇਰ ਰਾਤ ਇੱਕ ਟਰੱਕ ਵਾਲੇ ਵੱਲੋਂ ਇੱਕ ਕਾਰ ਚਾਲਕ ਮਹਿਲਾ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਟਰੱਕ ਚਾਲਕ ਵੱਲੋਂ ਇਹ ਕਾਰ 'ਤੇ ਸਵਾਰ ਜੋ ਮਹਿਲਾ ਆ ਰਹੀ ਸੀ ਉਸ ਨੂੰ ਟੱਕਰ ਮਾਰ ਦਿੱਤੀ ਗਈ ਜਿਸਦੇ ਚਲਦੇ ਉਸਦੀ ਕਾਰ ਨੂੰ ਨੁਕਸਾਨ ਕਾਫ਼ੀ ਹੋਇਆ।
ਇਹ ਵੀ ਪੜ੍ਹੋ- ਪੰਜਾਬ 'ਚ ਜਾਰੀ ਹੋਇਆ ਅਲਰਟ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਜਦੋਂ ਉਸ ਮਹਿਲਾ ਦੇ ਪਰਿਵਾਰ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਵੀ ਮੌਕੇ 'ਤੇ ਪੁੱਜੇ ਤੇ ਟਰੱਕ ਵਾਲੇ ਵੱਲੋਂ ਉਨ੍ਹਾਂ ਨੂੰ ਵੀ ਟੱਕਰ ਮਾਰੀ ਗਈ। ਇਸ ਦੌਰਾਨ ਉਹ ਮੋਟਰਸਾਈਕਲ 'ਤੇ ਸਵਾਰ ਸੀ ਜਿਸ ਕਾਰਨ ਮਹਿਲਾ ਦੇ ਦਿਓਰ ਨੂੰ ਵੀ ਸੱਟਾਂ ਲੱਗੀਆਂ। ਉਥੇ ਹੀ ਇਲਾਕੇ ਦੇ ਲੋਕਾਂ ਨੇ ਟਰੱਕ ਵਾਲੇ ਨੂੰ ਘੇਰਿਆ ਤੇ ਪੁਲਸ ਦੇ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ- ਪਾਕਿਸਤਾਨੀ ਨਾਗਰਿਕਾਂ ਲਈ ਅੱਜ ਵਾਪਸ ਜਾਣ ਦਾ ਆਖ਼ਰੀ ਦਿਨ, ਅਟਾਰੀ ਬਾਰਡਰ 'ਤੇ ਲੱਗੀਆਂ ਲੰਮੀਆਂ ਲਾਈਨਾਂ
ਇਸ ਦੌਰਾਨ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਟਰੱਕ ਵਾਲੇ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਨਸ਼ਾ ਕਰਕੇ ਟਰੱਕ ਚਲਾਉਂਦੇ ਹਨ ਜਿਸਦੇ ਚਲਦੇ ਇਹ ਹਾਦਸੇ ਹੁੰਦੇ ਹਨ। ਅਸੀਂ ਮੰਗ ਕਰਦੇ ਹਾਂ ਕਿ ਇਸਦਾ ਟੈਸਟ ਕੀਤਾ ਜਾਵੇ ਤੇ ਜੋ ਬਣਦੀ ਕਾਰਵਾਈ ਹੈ ਇਸ 'ਤੇ ਕੀਤੀ ਜਾਵੇ ਤਾਂ ਜੋ ਹੋਰ ਕਿਸੇ ਨੂੰ ਕੋਈ ਨੁਕਸਾਨ ਨਾ ਹੋ ਸਕੇ। ਉੱਥੇ ਹੀ ਮੌਕੇ 'ਤੇ ਪੁੱਜੇ ਪੁਲਸ ਅਧਿਕਾਰੀ ਨੇ ਕਿਹਾ ਕਿ ਅਸੀਂ ਟਰੱਕ ਵਾਲੇ ਨੂੰ ਕਾਬੂ ਕਰ ਲਿਆ ਹੈ। ਇਸ ਦਾ ਮੈਡੀਕਲ ਕਰਵਾਇਆ ਜਾਵੇਗਾ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਜੇਕਰ ਇਸ ਦਾ ਮੈਡੀਕਲ ਵਿੱਚ ਨਸ਼ਾ ਕੀਤਾ ਪਾਇਆ ਗਿਆ ਤੇ ਇਸ ਦੇ ਖਿਲਾਫ ਹੋਰ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- 2 ਦਿਨਾਂ 'ਚ ਕਣਕ ਦੀ ਵਾਢੀ ਸਬੰਧੀ ਅੰਮ੍ਰਿਤਸਰ ਦੀ DC ਸਾਕਸ਼ੀ ਸਾਹਨੀ ਦਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8