ਤ੍ਰਿਵੇਣੀ ਗੇਟ ’ਤੇ ਗ੍ਰੇਨੇਡ ਸੁੱਟਣ ਵਾਲੇ ਦੋ ਨੌਜਵਾਨ ਪ੍ਰੋਡਕਸ਼ਨ ਵਾਰੰਟ ’ਤੇ, ਹੋ ਸਕਦੇ ਨੇ ਵੱਡੇ ਖੁਲਾਸੇ

07/05/2022 7:52:37 PM

ਪਠਾਨਕੋਟ (ਸ਼ਾਰਦਾ) - ਸਥਾਨਕ ਆਰਮੀ ਕੈਂਟ ਸਥਿਤ ਤ੍ਰਿਵੇਣੀ ਗੇਟ ’ਤੇ ਗ੍ਰੇਨੇਡ ਹਮਲੇ ਦੇ ਦੋਸ਼ ਵਿੱਚ ਕਾਬੂ ਕੀਤੇ ਗਏ ਦੋ ਮੁਲਜ਼ਮਾਂ ਨੂੰ ਜ਼ਿਲ੍ਹਾ ਪੁਲਸ ਦੋ ਦਿਨ ਲਈ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਹੈ। ਇਸ ਨਾਲ ਪੁਲਸ ਦੀਆਂ ਗਤੀਵਿਧੀਆਂ ਵੱਧ ਗਈਆਂ ਹਨ। ਗ੍ਰੇਨੇਡ ਹਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਗੁਰਵਿੰਦਰ ਸਿੰਘ ਉਰਫ਼ ਬਿੰਦੂ ਅਤੇ ਪਰਮਿੰਦਰ ਕੁਮਾਰ ਨੂੰ ਪਠਾਨਕੋਟ ਲਿਆਉਣ ’ਤੇ ਸਭ ਤੋਂ ਪਹਿਲਾਂ ਹਸਪਤਾਲ ਪਠਾਨਕੋਟ ਵਿੱਚ ਲੈ ਜਾ ਕੇ ਮੈਡੀਕਲ ਕਰਵਾਇਆ ਗਿਆ। ਇਸ ਦੇ ਬਾਅਦ ਉਨ੍ਹਾਂ ਨੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ। 

ਪੜ੍ਹੋ ਇਹ ਵੀ ਖ਼ਬਰ: ਖੇਮਕਰਨ ’ਚ ਰੂੰਹ ਕੰਬਾਊ ਵਾਰਦਾਤ: ਦਿਨ ਦਿਹਾੜੇ ਟੈਕਸੀ ਡਰਾਈਵਰ ਦਾ ਤਾਬੜਤੋੜ ਗੋਲੀਆਂ ਮਾਰ ਕੀਤਾ ਕਤਲ

ਵਰਨਣਯੋਗ ਹੈ ਕਿ ਪਠਾਨਕੋਟ ਗ੍ਰੇਨੇਡ ਹਮਲੇ ਦੇ ਤਿੰਨ ਦਿਨ ਬਾਅਦ ਪੁਲਸ ਵੱਲੋਂ ਮੁਲਜਮਾਂ ਨੂੰ ਕਾਬੂ ਕਰ ਲਿਆ ਗਿਆ ਸੀ। ਇਕ ਨੌਜਵਾਨ ਕੋਲੋਂ ਹਥਿਆਰ, ਦੋ ਹੈਂਡ ਗ੍ਰੇਨੇਡ ਪੀ-86 ਬਰਾਮਦ ਕੀਤੇ ਸਨ, ਜੋ ਪਠਾਨਕੋਟ ਹਮਲੇ ਵਿੱਚ ਗ੍ਰੇਨੇਡ ਪ੍ਰਯੋਗ ਕੀਤਾ ਗਿਆ ਸੀ। ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨਾਲ ਸੰਬੰਧਤ ਪ੍ਰਦੇਸ਼ ਪੁਲਸ ਵੱਲੋਂ ਇਕ ਵੱਡੇ ਅੱਤਵਾਦੀ ਮਡਿਊਲ ਦਾ ਭਾਂਡਾ ਭੰਨਿਆ ਗਿਆ ਸੀ, ਜਿਸ ਦੇ ਚੱਲਦਿਆਂ ਫੈਡਰੇਸ਼ਨ ਦੇ ਹੁਣ ਤੱਕ 6 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਵਿਚੋਂ ਦੋ ਮੁਲਜ਼ਮਾਂ ਨੂੰ ਅੱਜ ਪਠਾਨਕੋਟ ਵਿੱਚ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ, ਉਹ ਵੀ ਸ਼ਾਮਲ ਸਨ।

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ’ਚ ਵਾਪਰੀ ਵਾਰਦਾਤ: ਢਾਬੇ ’ਤੇ ਖਾਣਾ ਖਾ ਰਹੇ ਕਬੱਡੀ ਖਿਡਾਰੀ ’ਤੇ ਤੇਜ਼ਧਾਰ ਦਾਤਰਾਂ ਨਾਲ ਕੀਤਾ ਹਮਲਾ

ਵਰਨਣਯੋਗ ਹੈ ਕਿ ਪਠਾਨਕੋਟ ਲਿਆਂਦੇ ਗਏ ਦੋਨੋਂ ਮੁਲਜ਼ਮ ਕਬੂਲ ਕਰ ਚੁੱਕੇ ਹਨ ਕਿ ਸਰਹੱਦ ’ਤੇ ਬੈਠੇ ਲਖਬੀਰ ਸਿੰਘ ਰੋਡੇ ਵੱਲੋਂ ਉਨ੍ਹਾਂ ਨੂੰ ਇਹ ਅਸਲਾ ਭੇਜਿਆ ਸੀ ਤਾਂ ਜੋ ਉਹ ਅੱਤਵਾਦੀ ਗਤੀਵਿਧਆਂ ਨੂੰ ਅੰਜਾਮ ਦੇ ਸਕਣ। ਇਸ ਸਬੰਧੀ ਐੱਸ.ਐੱਸ.ਪੀ. ਪਠਾਨਕੋਟ ਅਰੁਣ ਸੈਣੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਟ੍ਰਾਂਸਜੈਂਡਰ ਰਿਮਾਂਡ ’ਤੇ ਲੈ ਕੇ ਆਏ ਹਨ ਅਤੇ ਮੈਡੀਕਲ ਕਰਵਾਇਆ ਗਿਆ ਹੈ। ਘਟਨਾ ਦੇ ਸਬੰਧ ’ਚ ਵਿਸਥਾਰ ਨਾਲ ਪੁਛਗਿੱਛ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਪੁਛਗਿੱਛ ਵਿੱਚ ਪੁਲਸ ਨੂੰ ਇਹ ਪਤਾ ਚਲ ਪਾਏਗਾ ਕਿ ਇਹ ਨੌਜਵਾਨ ਪਠਾਨਕੋਟ ਵਿੱਚ ਹੀ ਵਾਰਦਾਤ ਕਰਨ ਕਿਉਂ ਆਏ ਅਤੇ ਕਿੱਥੇ-ਕਿੱਥੇ ਰੁੱਕੇ ਅਤੇ ਠਹਿਰੇ। ਕੀ ਉਨ੍ਹਾਂ ਨੂੰ ਸਥਾਨਕ ਪੱਧਰ ’ਤੇ ਕੋਈ ਸਪੋਰਟ ਮਿਲੀ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਤਾਸ਼ ਖੇਡਦੇ ਸਮੇਂ ਦੋਸਤ ਨੇ ਇੱਟਾਂ ਮਾਰ ਕੀਤਾ ਦੋਸਤ ਦਾ ਕਤਲ (ਤਸਵੀਰਾਂ)

 


rajwinder kaur

Content Editor

Related News