ਟ੍ਰੈਫ਼ਿਕ ਪੁਲਸ ਨੇ ਨਾਕਾਬੰਦੀ ਕਰਕੇ ਕੱਟੇ ਚਲਾਨ
Monday, Dec 09, 2024 - 06:24 PM (IST)
ਪੱਟੀ (ਸੋਢੀ)- ਟ੍ਰੈਫਿਕ ਪੁਲਸ ਪੱਟੀ ਵੱਲੋਂ ਸਥਾਨਕ ਬੱਸ ਅੱਡੇ ਵਿਖੇ ਨਾਕਾਬੰਦੀ ਕਰਕੇ 7 ਵਾਹਨਾਂ ਦੇ ਚਲਾਨ ਕੱਟੇ ਤੇ 1 ਮੋਟਰ ਸਾਈਕਲ ਜ਼ਬਤ ਕਰ ਲਿਆ ਗਿਆ। ਇਸ ਸਬੰਧੀ ਟ੍ਰੈਫਿਕ ਇੰਚਾਰਜ ਏ.ਐੱਸ.ਆਈ ਦਲੀਪ ਕੁਮਾਰ ਸ਼ਰਮਾ ਜੈ ਸ਼ੰਕਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਅੱਜ ਮੋਟਰ ਸਾਈਕਲ ਟਰਿਪਲਿੰਗ, ਬਿਨਾਂ ਰਜਿਸਟ੍ਰੇਸ਼ਨ, ਬਿਨਾਂ ਡਰਾਈਵਿੰਗ ਲਾਈਸੈਂਸ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰੀਬ 7 ਵਾਹਨਾਂ ਦੇ ਚਲਾਨ ਕੱਟੇ ਗਏ ਅਤੇ 1 ਮੋਟਰ ਸਾਈਕਲ ਜ਼ਬਤ ਕੀਤਾ। ਇਸ ਤੋਂ ਇਲਾਵਾ ਟ੍ਰੈਫਿਕ ਇੰਚਾਰਜ ਦਲੀਪ ਕੁਮਾਰ ਸ਼ਰਮਾ ਜੈ ਸ਼ੰਕਰ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਵਾਹਨ ਦੇ ਪੂਰੇ ਕਾਗਜ਼ ਕੋਲ ਰੱਖਣ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਕੇਵਲ ਸਿੰਘ, ਜਸਬੀਰ ਸਿੰਘ ਤੇ ਹੋਰ ਮੁਲਾਜ਼ਮ ਹਾਜ਼ਰ ਸਨ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਾਰਿਆਂ ਲਈ ਫਰੀ ਹੋਈਆਂ ਇਹ ਬੱਸਾਂ, ਹੋ ਗਿਆ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8