ਟ੍ਰੈਫਿਕ ਪੁਲਸ ਐਜੂਕੇਸ਼ਨ ਸੈੱਲ ਵੱਲੋਂ ਆਟੋ ਚਾਲਕਾਂ ਅਤੇ ਆਮ ਪਬਲਿਕ ਨੂੰ ਟ੍ਰੈਫਿਕ ਦੀ ਦਿੱਤੀ ਜਾਣਕਾਰੀ

Tuesday, Aug 20, 2024 - 04:59 PM (IST)

ਗੁਰਦਾਸਪੁਰ(ਵਿਨੋਦ)- ਜ਼ਿਲ੍ਹਾ ਟ੍ਰੈਫਿਕ ਪੁਲਸ ਐਜੂਕੇਸ਼ਨ ਸੈੱਲ ਵੱਲੋਂ ਅੱਜ ਕਾਹਨੂੰਵਾਨ ਚੌਕ ਤੇ ਆਟੋ ਰਿਕਸ਼ਾ ਸਟੈਂਡ ਦੇ ਪ੍ਰਧਾਨ ਜਸਪਾਲ ਸਿੰਘ ਦੇ ਸਹਿਯੋਗ ਨਾਲ ਆਟੋ ਰਿਕਸ਼ਾ, ਛੋਟਾ ਹਾਥੀ ਚਾਲਕ ਅਤੇ ਆਮ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ। ਸੈਮੀਨਾਰ ’ਚ ਟ੍ਰੈਫਿਕ ਐਜੂਕੇਸ਼ਨ ਸੈੱਲ ਗੁਰਦਾਸਪੁਰ ਵੱਲੋਂ ਇੰਚਾਰਜ ਏ. ਐੱਸ. ਆਈ. ਜਸਵਿੰਦਰ ਸਿੰਘ ਅਤੇ ਏ. ਐੱਸ. ਆਈ. ਸੁਭਾਸ਼ ਚੰਦਰ ਸ਼ਾਮਿਲ ਸੀ।

ਇਹ ਵੀ ਪੜ੍ਹੋ- ਰੱਖੜ ਪੁੰਨਿਆ 'ਤੇ CM ਮਾਨ ਦਾ ਪੰਜਾਬ ਵਾਸੀਆਂ ਲਈ ਖ਼ਾਸ ਤੋਹਫ਼ਾ, ਪੜ੍ਹੋ ਖ਼ਬਰ

ਸੈਮੀਨਾਰ ’ਚ ਆਟੋ ਰਿਕਸ਼ਾ ਚਾਲਕਾਂ ਨੂੰ ਦੱਸਿਆ ਕਿ ਡਰਾਈਵਿੰਗ ਕਰਦੇ ਅਪਣੇ ਵਾਹਨ ਦੇ ਕਾਗਜ਼ਾਤ ਹਮੇਸ਼ਾ ਆਪਣੇ ਕੋਲ ਰੱਖਣੇ ਚਾਹੀਦੇ ਹਨ ਅਤੇ ਚੱਪਲ ਪਾ ਕੇ ਡਰਾਈਵਿੰਗ ਨਹੀਂ ਕਰਨੀ ਚਾਹੀਦੀ। ਨਸ਼ਾ ਕਰ ਕੇ ਵਾਹਨ ਨਹੀਂ ਚਲਾਉਣਾ ਚਾਹੀਦਾ। ਵਾਹਨ ਦੀ ਹਮੇਸ਼ਾ ਸਹੀ ਜਗ੍ਹਾ ਪਾਰਕਿੰਗ ਕਰਨੀ ਚਾਹੀਦੀ ਹੈ ਅਤੇ ਵਾਹਨ ਦੀ ਰਫਤਾਰ ਹੌਲੀ ਰੱਖਣੀ ਚਾਹੀਦੀ ਹੈ। ਆਮ ਰਾਹਗੀਰਾਂ ਨੂੰ ਦੱਸਿਆ ਕਿ ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਪਾ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਹੈਲਮੇਟ ਸਿਰ ਦਾ 90 ਫੀਸਦੀ ਬਚਾਅ ਕਰਦਾ ਹੈ।

ਇਹ ਵੀ ਪੜ੍ਹੋ- ਬੱਚਿਆਂ ਦੀ ਲੜਾਈ 'ਚ ਵਰ੍ਹਇਆ ਗੋਲੀਆਂ ਦਾ ਮੀਂਹ

ਵਾਹਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਚਾਰ ਪਹੀਆ ਵਾਹਨ ਚਲਾਉਂਦੇ ਸਮੇਂ ਡਰਾਈਵਰ ਵੱਲੋਂ ਜਾਂ ਉਸ ਨਾਲ ਬੈਠੀ ਹੋਈ ਸਵਾਰੀ ਨੂੰ ਸੀਟ ਬੈਲਟ ਲਾ ਕੇ ਰੱਖਣੀ ਚਾਹੀਦੀ ਹੈ। ਜੇਕਰ ਕੋਈ ਬੱਚਾ 18 ਸਾਲ ਤੋਂ ਘੱਟ ਉਮਰ ਅਤੇ ਬਿਨਾਂ ਲਾਇਸੈਂਸ ਤੋਂ ਵਾਹਨ ਡਰਾਈਵ ਕਰਦਾ ਹੈ ਤਾਂ ਉਸ ਦਾ ਜੇਕਰ ਉਸ ਤੋਂ ਕੋਈ ਐਕਸੀਡੈਂਟ ਹੋ ਜਾਵੇ ਤਾਂ ਇਸ ਦੇ ਜ਼ਿੰਮੇਵਾਰ ਉਸ ਦੇ ਮਾਂ-ਬਾਪ ਹੋਣਗੇ ਜਾਂ ਜਿਸ ਆਦਮੀ ਦਾ ਇਹ ਵਾਹਨ ਹੈ, ਉਸ ’ਤੇ ਕਾਰਵਾਈ ਕੀਤੀ ਜਾਵੇਗੀ।ਸੈਮੀਨਾਰ ’ਚ ਹਾਜ਼ਰ ਟਰੱਕ ਡਰਾਈਵਰ ਸੂਰਜ, ਸਰਬਜੀਤ, ਦੀਪਕ ਕੁਮਾਰ, ਰਾਜ ਕੁਮਾਰ ਨੇ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ ਅਤੇ ਆਏ ਹੋਏ ਟ੍ਰੈਫਿਕ ਕਰਮਚਾਰੀਆਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਦੋ ਪਟਵਾਰੀਆਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News