ਤੇਜ਼ ਰਫ਼ਤਾਰ ਟਿੱਪਰ ਅਤੇ ਵਰਨਾ ਕਾਰ ਦਰਮਿਆਨ ਹੋਈ ਟੱਕਰ, ਜਾਨੀ ਨੁਕਸਾਨ ਟਲਿਆ
Sunday, Jul 03, 2022 - 12:01 PM (IST)

ਤਰਨਤਾਰਨ (ਜ.ਬ) - ਜ਼ਿਲ੍ਹਾ ਤਰਨਤਾਰਨ ਦੇ ਕਸਬਾ ਫਤਿਆਬਾਦ ਵਿਖੇ ਤੇਜ਼ ਰਫਤਾਰ ਟਿੱਪਰ ਅਤੇ ਵਰਨਾ ਕਾਰ ਦਰਮਿਆਨ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ’ਚ ਵਾਪਰੀ ਵਾਰਦਾਤ: ਢਾਬੇ ’ਤੇ ਖਾਣਾ ਖਾ ਰਹੇ ਕਬੱਡੀ ਖਿਡਾਰੀ ’ਤੇ ਤੇਜ਼ਧਾਰ ਦਾਤਰਾਂ ਨਾਲ ਕੀਤਾ ਹਮਲਾ
ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਦਵਿੰਦਰ ਸਿੰਘ ਪੁੱਤਰ ਭਾਗ ਸਿੰਘ ਵਾਸੀ ਖਡੂਰ ਸਾਹਿਬ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਵਰਨਾ ਕਾਰ ਨੰਬਰ ਪੀ.ਬੀ.46.ਏ.ਬੀ.1897 ’ਤੇ ਸਵਾਰ ਹੋ ਕੇ ਫਿਰੋਜ਼ਪੁਰ ਨੂੰ ਜਾ ਰਹੇ ਸੀ। ਜਦੋਂ ਫਤਿਆਬਾਦ ਬਿਜਲੀ ਘਰ ਦੇ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਤੇਜ਼ ਰਫ਼ਤਾਰ ਟਿੱਪਰ ਨੰਬਰ ਯੂ.ਪੀ.31.ਪੀ.5059 ਦੇ ਚਾਲਕ ਅਮਰੀਕ ਸਿੰਘ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਰਕੇ ਉਸ ਦੀ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਜਦ ਕਿ ਉਹ ਵਾਲ-ਵਾਲ ਬਚ ਗਏ।
ਪੜ੍ਹੋ ਇਹ ਵੀ ਖ਼ਬਰ: ਪੰਜਾਬ ਤੇ ਹਰਿਆਣਾ ’ਚ ਇਸ ਵਾਰ ਮਾਨਸੂਨ ਦਿਖਾਏਗੀ ਆਪਣਾ ਜਲਵਾ, ਸਥਾਪਿਤ ਹੋਣਗੇ ਨਵੇਂ ਰਿਕਾਰਡ
ਇਸ ਸਬੰਧੀ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨ ’ਤੇ ਟਿੱਪਰ ਚਾਲਕ ਅਮਰੀਕ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਭੁਲੱਥ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।