ਪਤੀ ਦੀ ਘਟੀਆ ਕਰਤੂਤ, ਪਤਨੀ ਨੂੰ ਥਰਡ ਜੈਂਡਰ ਦੱਸ ਵਾਇਰਲ ਕੀਤੀਆਂ ਅਸ਼ਲੀਲ ਤਸਵੀਰਾਂ
Sunday, Dec 13, 2020 - 06:22 PM (IST)
 
            
            ਤਰਨਤਾਰਨ (ਰਮਨ ਚਾਵਲਾ): ਪਤਨੀ ਨੂੰ ਥਰਡ ਜੈਂਡਰ ਦੱਸਦੇ ਹੋਏ ਉਸ ਦੇ ਗੁਪਤ ਅੰਗ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਈਰਲ ਕਰਨ ਦੇ ਜੁਰਮ ਹੇਠ ਪਤੀ, ਨਨਾਣ ਅਤੇ ਜੇਠਾਨੀ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕੀਤਾ ਹੈ।ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਇਕ ਪਿੰਡ ਦੀ ਨਿਵਾਸੀ 27 ਸਾਲਾ ਕੁੜੀ ਦਾ ਵਿਆਹ ਉਸੇ ਪਿੰਡ ਦੇ ਮੁੰਡੇ ਨਾਲ ਜੂਨ 2020 ਨੂੰ ਹੋਇਆ ਸੀ। ਜਿਸ ਤੋਂ ਬਾਅਦ ਦੋਵੇ ਆਪਣੀ ਜ਼ਿੰਦਗੀ ਠੀਕ ਰਹਿਣ ਲੱਗ ਪਏ ਜਿਸ ਤੋਂ ਕਰੀਬ ਤਿੰਨ ਮਹੀਨੇ ਬਾਅਦ ਪਤੀ ਨੇ ਆਪਣੀ ਪਤਨੀ ਨੂੰ ਪੇਕੇ ਘਰ ਭੇਜ ਦਿੱਤਾ ਅਤੇ ਉਸ ਨੂੰ ਦੋਬਾਰਾ ਲੈਣ ਨਹੀਂ ਗਿਆ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਕੈਪਟਨ ਅਮਰਿੰਦਰ ਸਿੰਘ ਦੀ ਸੱਸ ਸਰਦਾਰਨੀ ਸਤਿੰਦਰ ਕੌਰ ਕਾਹਲੋਂ ਦਾ ਦਿਹਾਂਤ
ਪਤਨੀ ਵਲੋਂ ਵਾਰ-ਵਾਰ ਆਪਣੇ ਪਤੀ ਨੂੰ ਸੁਨੇਹਾ ਭੇਜਣ 'ਤੇ ਵੀ ਉਹ ਲੈਣ ਨਹੀਂ ਆਇਆ। ਮਾਮਲਾ ਜ਼ਿਆਦਾ ਉਲਝਦਾ ਵੇਖ ਵਿਚੋਲੇ ਦੇ ਧਿਆਨ 'ਚ ਆਉਣ ਉਪਰੰਤ ਮੁੰਡੇ ਨਾਲ ਗੱਲਬਾਤ ਕੀਤੀ ਗਈ ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਦੀ ਪਤਨੀ ਜਨਾਨੀ ਨਹੀਂ ਬਲਕਿ ਥਰਡ ਜੈਂਡਰ ਹੈ। ਜਿਸ ਤੋਂ ਬਾਅਦ ਮੁੰਡੇ ਨੇ ਕੁੜੀ ਨੂੰ ਲਿਜਾਣ ਤੋਂ ਇਨਕਾਰ ਕਰ ਦਿੱਤਾ।ਇਸ ਦੌਰਾਨ ਕੁੱਝ ਦਿਨਾਂ ਬਾਅਦ ਪਤੀ ਵਲੋਂ ਆਪਣੀ ਪਤਨੀ ਦੇ ਗੁਪਤ ਅੰਗ ਦੀ ਤਸਵੀਰ ਸੋਸ਼ਲ਼ ਮੀਡੀਆ ਅਤੇ ਆਪਣੇ ਰਿਸ਼ਤੇਦਾਰਾਂ ਤੱਕ ਪਹੁੰਚਾ ਦਿੱਤੀਆਂ ਗਈਆਂ। ਇਸ ਦਾ ਪਤਾ ਲੱਗਣ 'ਤੇ ਕੁੜੀ ਨੇ ਇਹ ਮਾਮਲਾ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੇ ਧਿਆਨ 'ਚ ਲਿਆਂਦਾ ਜਿਨ੍ਹਾਂ ਇਸ ਦੀ ਜਾਂਚ ਲਈ ਸਖੀ ਵਨ ਸਟਾਪ ਸੈਂਟਰ ਦੀ ਐਡਮਿਨਸਟ੍ਰੇਟਰ ਅਨੀਤਾ ਕੁਮਾਰੀ ਨੂੰ ਹੁਕਮ ਦਿੱਤਾ। ਪੁਲਸ ਨੇ ਕੁੜੀ ਦੇ ਬਿਆਨਾਂ ਹੇਠ ਦੋਸ਼ੀ ਪਤੀ, ਭਰਜਾਈ ਅਤੇ ਨਨਾਣ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਦਿਲ ਕੰਬਾਊ ਘਟਨਾ, ਪਤੀ ਨੇ ਡੰਡਿਆਂ ਨਾਲ ਕੁੱਟ-ਕੁੱਟ ਮਾਰ-ਮੁਕਾਈ ਪਤਨੀ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            