ਮੈਡੀਕਲ ਅਫ਼ਸਰ ਦੀ ਕੋਠੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਕੀਮਤੀ ਸਾਮਾਨ ਤੇ ਨਗਦੀ ਲੈ ਕੇ ਫਰਾਰ

Friday, Aug 16, 2024 - 12:15 PM (IST)

ਗੁਰਦਾਸਪੁਰ(ਵਿਨੋਦ)- ਭਾਵੇਂ ਜ਼ਿਲ੍ਹਾ ਪੁਲਸ ਗੁਰਦਾਸਪੁਰ ਵੱਲੋਂ ਆਜ਼ਾਦੀ ਦਿਹਾੜੇ ਨੂੰ ਲੈ ਕੇ ਸੁਰੱਖਿਆਂ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ ਅਤੇ ਵੱਖ-ਵੱਖ ਨਾਕਿਆਂ ’ਤੇ ਪੁਲਸ ਗਸ਼ਤ ਵਧਾਈ ਗਈ ਸੀ, ਪਰ ਉਸ ਦੇ ਬਾਵਜੂਦ ਚੋਰਾਂ ਵੱਲੋਂ ਗੁਰਦਾਸਪੁਰ ਦੇ ਪ੍ਰੇਮ ਨਗਰ ਵਿੱਚ ਅਫਸਰਾਂ ਦੀ ਕਲੋਨੀ ਵਿੱਚ ਹੀ ਸਰਕਾਰੀ ਮੈਡੀਕਲ ਅਫ਼ਸਰ ਦੇ ਘਰ ’ਚ ਵੱਡੀ ਚੋਰੀ ਨੂੰ ਅੰਜਾਮ ਦਿੱਤਾ ਗਿਆ, ਹਾਲਾਂਕਿ ਚੋਰੀ ਵਿੱਚ ਹੋਏ ਪੂਰੇ ਨੁਕਸਾਨ ਦਾ ਫਿਲਹਾਲ ਪਤਾ ਨਹੀਂ ਚੱਲ ਸਕਿਆ ਹੈ ਪਰ ਸੋਨੇ ਦੇ ਗਹਿਣੇ, ਕੀਮਤੀ ਘੜੀਆਂ, ਕੀਮਤੀ ਸਾਮਾਨ ਸਮੇਤ ਕੈਸ਼ ਲੈ ਕੇ ਚੋਰ ਫਰਾਰ ਹੋ ਗਏ।

ਇਹ ਵੀ ਪੜ੍ਹੋ- ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 21 ਦਿਨਾਂ ਦੀ ਪਰੋਲ 'ਤੇ SGPC ਨੇ ਚੁੱਕੇ ਸਵਾਲ

ਪੀੜਤ ਮੈਡੀਕਲ ਅਫਸਰ ਪਰਿਵਾਰ ਨਾਲ ਰਿਸ਼ਤੇਦਾਰਾਂ ਦੇ ਪ੍ਰੋਗਰਾਮ 'ਤੇ ਗਿਆ ਹੋਇਆ ਸੀ। ਘਰਾਂ ਆ ਕੇ ਉਸ ਨੂੰ ਚੋਰੀ ਦਾ ਪਤਾ ਲੱਗਾ ਤਾਂ ਜਾਂਚ ਕੀਤੀ ਗਈ ਤੇ ਖੁਲਾਸਾ ਹੋਇਆ ਕਿ ਘਰ ਦੇ ਪਿਛਲੇ ਪਾਸੋਂ ਦੀਵਾਰ ਪਾੜ ਕੇ ਚੋਰ ਘਰ ਦੇ ਅੰਦਰ ਦਾਖਲ ਹੋਏ ਸੀ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਚੋਰੀ ਕਰਨ ਤੋਂ ਬਾਅਦ ਚਾਰ ਨੌਜਵਾਨ ਪਿੱਠ ਪਿੱਛੇ ਬੈਗ ਪਾਈ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ- ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 21 ਦਿਨਾਂ ਦੀ ਪਰੋਲ 'ਤੇ SGPC ਨੇ ਚੁੱਕੇ ਸਵਾਲ

ਜਾਣਕਾਰੀ ਦਿੰਦਿਆਂ ਹੋਇਆਂ ਮੈਡੀਕਲ ਅਫਸਰ ਡਾਕਟਰ ਜਨਾਤਨ ਜੋ ਬਤੌਰ ਮੈਡੀਕਲ ਅਫਸਰ ਨੌਸ਼ਹਿਰਾ ਮੱਝਾ ਸਿੰਘ ਵਿਖੇ ਡਿਊਟੀ ਤੇ ਤਾਇਨਾਤ ਹਨ ਨੇ ਦੱਸਿਆ ਕਿ ਬੀਤੇ ਇੱਕ ਦਿਨ ਪਹਿਲਾਂ ਰਿਸ਼ਤੇਦਾਰਾਂ ਦੇ ਘਰ ਵਿੱਚ ਪ੍ਰੋਗਰਾਮ ਹੋਣ ਕਾਰਨ ਪਰਿਵਾਰ ਸਮੇਤ ਉਹ ਗਏ ਹੋਏ ਸਨ ਕਿ ਜਦੋਂ ਵਾਪਸ ਆਏ ਅਤੇ ਘਰ ਅੰਦਰ ਵੜੇ ਤਾਂ ਦੇਖਿਆ ਕਿ ਉਨ੍ਹਾਂ ਦੇ ਮਾਤਾ ਪਿਤਾ ਦੀਆਂ ਅਤੇ ਉਨ੍ਹਾਂ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਜਿਸ ਵਿੱਚ ਸੋਨੇ ਦੇ ਗਹਿਣੇ ,ਕੀਮਤੀ ਘੜੀਆਂ,ਕੀਮਤੀ ਸਮਾਨ ਸਮੇਤ ਕੁਝ ਕੈਸ਼ ਵੀ ਪਿਆ ਹੋਇਆ ਸੀ , ਜੋ ਚੋਰ ਲੈ ਕੇ ਰਫੂ ਚੱਕਰ ਹੋ ਗਏ । ਉਨ੍ਹਾਂ ਦੱਸਿਆ ਕਿ ਸੀਸੀਟੀਵੀ ਖੰਗਾਲਣ ਦੇ ਉੱਪਰ ਛਾਤਰ ਚੋਰਾਂ ਦੀ ਫੁਟੇਜ ਸਾਹਮਣੇ ਆਈ ਹੈ ਜੋ ਪਿੱਠ ਤੇ ਬੈਗ ਪਾ ਕੇ ਘਰ ਦੇ ਪਿਛਲੇ ਪਾਸਿਓਂ ਘਰ ਵਿੱਚ ਵੜਦੇ ਨਜ਼ਰ ਆ ਰਹੇ ਹਨ। ਪੁਲਸ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਸ਼ਾਤਰ ਚੋਰਾਂ ਨੂੰ ਫੜ ਕੇ ਇਸ ਚੋਰੀ ਦਾ ਹੱਲ ਕਰ ਲਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News