ਚੋਰਾਂ ਨੇ ਨਾਲੀਆਂ ਤੇ ਗਟਰਾਂ ਦੇ ਢੱਕਣਾ ਨੂੰ ਕੀਤਾ ਚੋਰੀ, ਘਟਨਾ CCTV 'ਚ ਕੈਦ
Thursday, Feb 09, 2023 - 01:30 PM (IST)

ਬਟਾਲਾ/ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਬਟਾਲਾ 'ਚ ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਨ੍ਹਾਂ ਵਲੋਂ ਗਲੀ ਮੁਹੱਲੇ 'ਚ ਜਿਥੇ ਘਰਾਂ 'ਚ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਉੱਥੇ ਹੀ ਹੁਣ ਇਸ ਕਦਰ ਦਾ ਮਾਮਲਾ ਸਾਹਮਣੇ ਆਇਆ ਜੋ ਹੈਰਾਨ ਕਰ ਦੇਣ ਵਾਲਾ ਹੈ।
ਇਹ ਵੀ ਪੜ੍ਹੋ- ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਪਾਕਿ, BSF ਨੇ 28 ਰਾਊਂਡ ਫ਼ਾਇਰ ਕਰਕੇ ਡਰੋਨ ਨੂੰ ਭੇਜਿਆ ਵਾਪਸ
ਬਟਾਲਾ ਦੇ ਪਨਦਿਆ ਮੁਹੱਲੇ 'ਚ ਬੀਤੀ ਦੇਰ ਰਾਤ ਕਰੀਬ 3 ਵਜੇ ਦੋ ਨੌਜਵਾਨ ਇਕ ਰਿਕਸ਼ਾ ਰੇਹੜਾ ਲੈ ਕੇ ਆਏ ਅਤੇ ਗਲੀ 'ਚ ਨਾਲੀਆਂ ਦੇ ਉਪਰ ਲਗੇ ਭਾਰੇ ਲੋਹੇ ਦੇ ਢੱਕਣ ਹੀ ਪੁੱਟ ਚੋਰੀ ਕਰ ਲੈ ਗਏ। ਇਸ ਚੋਰੀ ਦੀ ਵਾਰਦਾਤ ਮੁਹੱਲੇ ਦੇ ਘਰਾਂ ਦੇ ਬਾਹਰ ਲਗੇ ਸੀਸੀਟੀਵੀ ਕੈਮਰਾ 'ਚ ਕੈਦ ਹੋ ਗਈ । ਉਥੇ ਹੀ ਸਥਾਨਿਕ ਲੋਕਾਂ ਨੇ ਦੱਸਿਆ ਕਿ ਚੋਰਾਂ ਵਲੋਂ ਲਗਾਤਾਰ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਪੁਲਸ ਪ੍ਰਸ਼ਾਸ਼ਨ ਵਲੋਂ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਦੇ ਪਿੰਡ ਹਰਚੋਵਾਲ ਵਿਖੇ ਵੱਡੀ ਵਾਰਦਾਤ, ਬੱਚਿਆਂ ਨਾਲ ਭਰੀ ਸਕੂਲ ਬੱਸ 'ਤੇ ਕੀਤਾ ਦਾਤਰ ਨਾਲ ਹਮਲਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।