ਬਜ਼ੁਰਗ ਮਾਤਾ ਗਈ ਸੀ ਧੀ ਕੋਲ, ਮਗਰੋਂ ਚੋਰਾਂ ਨੇ ਘਰ ''ਤੇ ਬੋਲ ਦਿੱਤਾ ਧਾਵਾ, ਕਰੀਬ 9 ਤੋਲੇ ਸੋਨੇ ਸਮੇਤ ਨਕਦੀ ਚੋਰੀ
Monday, Dec 04, 2023 - 12:22 PM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਨੇੜਲੇ ਪਿੰਡ ਛੰਨੀਢੋਲਾ ਵਿਖੇ ਚੋਰਾਂ ਵੱਲੋਂ ਇੱਕ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ। ਜਾਣਕਾਰੀ ਅਨੁਸਾਰ ਬਜ਼ੁਰਗ ਮਾਤਾ ਜਸਵਿੰਦਰ ਕੌਰ ਘਰ 'ਚ ਇਕੱਲੀ ਰਹਿੰਦੀ ਸੀ ਅਤੇ ਉਸ ਦਾ ਪੁੱਤਰਚੰਡੀਗੜ੍ਹ ਵਿਖੇ ਨੌਕਰੀ ਕਰਦਾ ਹੈ, ਜੋ ਉੱਥੇ ਹੀ ਰਹਿੰਦਾ ਹੈ।
ਇਹ ਵੀ ਪੜ੍ਹੋ- ਗੁਰਪਤਵੰਤ ਪੰਨੂ ਦੇ ਇਸ਼ਾਰੇ 'ਤੇ ਖ਼ਾਲਿਸਤਾਨ ਦੇ ਨਾਅਰੇ ਲਿਖਣ ਵਾਲੇ ਦੋ ਵਿਅਕਤੀ ਚੜ੍ਹੇ ਪੁਲਸ ਦੇ ਹੱਥੇ
ਬਜ਼ੁਰਗ ਮਾਤਾ ਬੀਤੇ ਦਿਨ ਨੇੜਲੇ ਪਿੰਡ ਨਾਨੋਨੰਗਲ ਵਿਖੇ ਆਪਣੀ ਧੀ ਕੋਲ ਗਈ ਹੋਈ ਸੀ, ਜਦ ਵਾਪਸ ਆ ਕੇ ਉਸ ਨੇ ਵੇਖਿਆ ਤਾਂ ਘਰ ਦੇ ਮੇਨ ਗੇਟ ਨੂੰ ਤਾਲਾ ਲੱਗਾ ਹੋਇਆ ਸੀ ਪਰ ਅੰਦਰ ਜਾ ਕੇ ਵੇਖਿਆ ਤਾਂ ਅੰਦਰ ਬਣੇ ਸਟੋਰ ਦਾ ਦਰਵਾਜ਼ਾ ਤੋੜ ਕੇ ਅਲਮਾਰੀ 'ਚ ਪਿਆ ਕਰੀਬ 9 ਤੋਲੇ ਸੋਨਾ, ਚਾਂਦੀ ਸਮੇਤ 4500 ਰੁਪਏ ਦੀ ਨਗਦੀ ਚੋਰਾਂ ਵੱਲੋਂ ਚੋਰੀ ਕਰ ਲਈ ਗਈ ਸੀ। ਇਸ ਸਬੰਧੀ ਪੁਲਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਜਦੋਂ ਕਿ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਆਲੇ-ਦੁਆਲੇ ਲੱਗੇ ਸੀਸੀਟੀਵੀ ਫੁਟੇਜ ਖੰਗਾਲਿਆ ਜਾ ਰਹੇ ਹਨ। ਇਸ ਸੂਚਨਾ ਤੋਂ ਬਾਅਦ ਇਲਾਕੇ ਅੰਦਰ ਚੋਰਾਂ ਦੀ ਦਹਿਸ਼ਤ ਵਾਲਾ ਮਾਹੌਲ ਵੇਖਿਆ ਜਾ ਰਿਹਾ ਹੈ ।
ਇਹ ਵੀ ਪੜ੍ਹੋ- ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਪਾਕਿਸਤਾਨ ਗਏ ਸਿੱਖ ਸ਼ਰਧਾਲੂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8