ਖਾਣਾ ਖਾ ਕੇ ਸੁੱਤੇ ਪਰਿਵਾਰ ਦੇ ਅੱਖ ਖੁੱਲ੍ਹਦੇ ਹੀ ਉੱਡ ਗਏ ਹੋਸ਼, ਚੋਰ ਨੇ ਲੱਖਾਂ ਦੀ ਨਕਦੀ ਤੇ ਗਹਿਣਿਆਂ ''ਤੇ ਕੀਤਾ ਹੱਥ ਸਾਫ਼

Friday, Aug 09, 2024 - 04:49 AM (IST)

ਖਾਣਾ ਖਾ ਕੇ ਸੁੱਤੇ ਪਰਿਵਾਰ ਦੇ ਅੱਖ ਖੁੱਲ੍ਹਦੇ ਹੀ ਉੱਡ ਗਏ ਹੋਸ਼, ਚੋਰ ਨੇ ਲੱਖਾਂ ਦੀ ਨਕਦੀ ਤੇ ਗਹਿਣਿਆਂ ''ਤੇ ਕੀਤਾ ਹੱਥ ਸਾਫ਼

ਗੁਰਦਾਪਸੁਰ (ਵਿਨੋਦ, ਹਰਮਨ)- ਥਾਣਾ ਸਦਰ ਪੁਲਸ ਸਟੇਸ਼ਨ ਦੇ ਅਧੀਨ ਪੈਂਦੇ ਪਿੰਡ ਭਾਗੋਕਾਵਾ ਵਿਖੇ ਇਕ ਘਰੋਂ ਚੋਰ 1.50 ਲੱਖ ਰੁਪਏ ਦੀ ਨਕਦੀ ਅਤੇ 12 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਏ।

ਇਸ ਸਬੰਧੀ ਥਾਣਾ ਸਦਰ ਦੇ ਏ.ਐੱਸ.ਆਈ. ਤਿਲਕ ਰਾਜ ਨੇ ਦੱਸਿਆ ਕਿ ਕਸ਼ਮੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਭਾਗੋਕਾਵਾਂ ਨੇ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਦਾ ਮੌਜੂਦਾ ਕਮੇਟੀ ਦਾ ਕੈਸ਼ੀਅਰ ਹੈ। ਬੀਤੇ ਦਿਨੀਂ ਉਹ ਪਰਿਵਾਰ ਸਮੇਤ ਰਾਤ ਦਾ ਖਾਣਾ ਖਾ ਕੇ ਸੌ ਗਿਆ। 

ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪਾਰਕ 'ਚ ਸੈਰ ਕਰਨ ਗਏ ਨੌਜਵਾਨ ਦੀ ਭੇਤਭਰੇ ਹਾਲਾਤਾਂ 'ਚ ਹੋਈ ਮੌਤ

ਜਦ ਸਵੇਰੇ ਉੱਠ ਕੇ ਵੇਖਿਆ ਤਾਂ ਦਰਵਾਜ਼ੇ ਦੀ ਜਾਲੀ ਟੁੱਟੀ ਹੋਈ ਸੀ ਅਤੇ ਸਟੋਰ ’ਚ ਰੱਖੀ ਗੋਦਰੇਜ ਦੀ ਅਲਮਾਰੀ ’ਚੋਂ ਇਕ ਲੱਖ 50 ਹਜ਼ਾਰ ਰੁਪਏ ਅਤੇ 12 ਤੋਲੇ ਸੋਨੇ ਦੇ ਗਹਿਣੇ ਕੋਈ ਅਣਪਛਾਤਾ ਵਿਅਕਤੀ ਕਮਰੇ ਦੀ ਪਿਛੀ ਗਰਿੱਲ ਤੋੜ ਕੇ ਚੋਰੀ ਕਰ ਕੇ ਲੈ ਗਿਆ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਕਸ਼ਮੀਰ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਢਾਈ ਸਾਲਾ ਬੱਚੀ ਦੀ ਮਾਂ ਦੀ ਭੇਤਭਰੀ ਹਾਲਤ 'ਚ ਮੌਤ, ਪੇਕੇ ਪਰਿਵਾਰ ਨੇ ਸਹੁਰਿਆਂ 'ਤੇ ਲਗਾਏ ਕਤਲ ਦੇ ਇਲਜ਼ਾਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News