ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, 45 ਹਜ਼ਾਰ ਰੁਪਏ ਤੇ 7 ਤੋਲਾ ਸੋਨਾ ਚੋਰੀ

03/26/2023 6:17:19 PM

ਘੁਮਾਣ (ਗੋਰਾਇਆ)- ਕਸਬਾ ਘੁਮਾਣ ਦੇ ਤਪਿਆਨਾ ਸਾਹਿਬ ਬਾਈਪਾਸ ਨੇੜੇ ਚੋਰਾਂ ਨੇ ਇਕ ਘਰ ’ਚੋਂ 45 ਹਜ਼ਾਰ ਰੁਪਏ ਅਤੇ 7 ਤੋਲੇ ਦੇ ਕਰੀਬ ਸੋਨਾ ਚੋਰੀ ਕਰ ਲਿਆ ਹੈ। ਘਰ ਦੇ ਮਾਲਕ ਪਰਮਿੰਦਰ ਸਿੰਘ, ਉਪਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਘੁਮਾਣ ਨੇ ਦੱਸਿਆ ਕਿ ਅਸੀਂ ਘੁਮਾਣ ਦੇ ਮੇਨ ਬਾਜ਼ਾਰ ’ਚ ਰਹਿੰਦੇ ਹਾਂ। ਪੁਰਾਣੇ ਘਰ ਨੂੰ ਨਵਾਂ ਬਣਾਉਣ ਲਈ ਕੁਝ ਦਿਨਾਂ ਤੋਂ ਕਿਸੇ ਸੱਜਣ ਦੇ ਘਰ ਰਹਿੰਦੇ ਹਾਂ। ਬੀਤੇ ਦਿਨ ਦੁਪਹਿਰ ਸਮੇਂ ਕਰੀਬ 12 ਵਜੇ ਜਦੋਂ ਘਰ ਦੇ ਮੈਂਬਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕ ਕੇ ਸ਼ਾਮ ਨੂੰ ਵਾਪਸ ਪਹੁੰਚੇ ਤਾਂ ਦੇਖਿਆ ਕਿ ਘਰ ਦਾ ਮੇਨ ਤਾਲਾ ਟੁੱਟਿਆ ਹੋਇਆ ਸੀ ਤੇ ਕਮਰਿਆਂ ਅੰਦਰ ਅਲਮਾਰੀਆਂ ਦੇ ਤਾਲੇ ਵੀ ਟੁੱਟੇ ਹੋਏ ਸਨ।

ਇਹ ਵੀ ਪੜ੍ਹੋ- CIA ਸਟਾਫ਼ ਵੱਲੋਂ 20 ਕਰੋੜ ਦੀ ਹੈਰੋਇਨ ਤੇ ਡਰੱਗ ਮਨੀ ਸਣੇ ਦੋ ਵਿਅਕਤੀ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕੀ ਘਰ ਵਿਚ ਪਏ 45,000 ਰੁਪਏ ਨਕਦ ਅਤੇ 7 ਤੋਲੇ ਦੇ ਗਹਿਣੇ ਚੋਰ ਚੋਰੀ ਕਰ ਕੇ ਲੈ ਗਏ। ਇਸ ਮੌਕੇ ਥਾਣਾ ਘੁਮਾਣ ਦੇ ਏ. ਐੱਸ. ਆਈ. ਸੱਤਪਾਲ ਸਿੰਘ ਨੇ ਪਹੁੰਚ ਕੇ ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਲਈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਵਿਖੇ 2 ਸਕੀਆਂ ਭੈਣਾਂ ਨੇ ਲਿਆ ਫਾਹਾ, ਸੁਸਾਇਡ ਨੋਟ 'ਚ ਲਿਖੀ ਹੈਰਾਨੀਜਨਕ ਵਜ੍ਹਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News