ਗੁਦਾਮ ਦੀ ਕੰਧ ਨੂੰ ਸੰਨ੍ਹ ਲਗਾ ਕੇ ਚੋਰਾਂ ਨੇ ਬਾਸਮਤੀ ਦੇ 230 ਤੋੜੇ ਕੀਤੇ ਚੋਰੀ

Tuesday, Nov 22, 2022 - 04:06 PM (IST)

ਗੁਦਾਮ ਦੀ ਕੰਧ ਨੂੰ ਸੰਨ੍ਹ ਲਗਾ ਕੇ ਚੋਰਾਂ ਨੇ ਬਾਸਮਤੀ ਦੇ 230 ਤੋੜੇ ਕੀਤੇ ਚੋਰੀ

ਤਰਨਤਾਰਨ (ਜ.ਬ)- ਜ਼ਿਲ੍ਹਾ ਤਰਨਤਾਰਨ ਦੇ ਕਸਬਾ ਭਿੱਖੀਵਿੰਡ ਵਿਖੇ ਸਥਿਤ ਅਲਗੋਂ ਐਗਰੋ ਫੂਡਜ਼ ਦੇ ਗੁਦਾਮ ਦੀ ਕੰਧ ਨੂੰ ਸੰਨ੍ਹ ਲਗਾ ਕੇ ਚੋਰਾਂ ਵਲੋਂ 230 ਤੋੜੇ ਬਾਸਮਤੀ ਦੀ ਫ਼ਸਲ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਭਿੱਖੀਵਿੰਡ ਦੀ ਪੁਲਸ ਨੇ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। 

ਇਹ ਵੀ ਪੜ੍ਹੋ- ਘਰ ਦੀ ਰਾਖੀ ਬੈਠੇ ਕੁੱਤੇ ਨੂੰ ਖੁਆਈ ਨਸ਼ੀਲੀ ਚੀਜ਼, 17 ਤੋਲੇ ਸੋਨਾ ਲੈ ਕੇ ਚੋਰ ਹੋਏ ਰਫੂ-ਚੱਕਰ

ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਰਵਿੰਦਰ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਪਿੰਡ ਕਲਸੀਆਂ ਕਲਾਂ ਨੇ ਦੱਸਿਆ ਕਿ ਉਹ ਅਲਗੋਂ ਐਗਰੋ ਫੂਡਜ਼ ਖੇਮਕਰਨ ਰੋਡ ਭਿੱਖੀਵਿੰਡ ਵਿਖੇ ਬਤੌਰ ਸਕਿਓਰਟੀ ਗਾਰਡ ਵਜੋਂ ਤਾਇਨਾਤ ਹੈ। ਬੀਤੀ 19 ਨਵੰਬਰ ਨੂੰ ਉਹ ਆਪਣੀ ਡਿਊਟੀ ’ਤੇ ਹਾਜ਼ਰ ਸੀ ਤਾਂ ਜਦੋਂ ਸਵੇਰੇ ਉੱਠ ਕੇ ਵੇਖਿਆ ਤਾਂ ਉਨ੍ਹਾਂ ਦੇ ਗੋਦਾਮ ਨੂੰ ਸੰਨ੍ਹ ਲੱਗੀ ਹੋਈ ਸੀ ਅਤੇ 50-50 ਕਿਲੋ ਦੇ ਬਾਸਮਤੀ ਦੇ 230 ਤੋੜੇ ਗਾਇਬ ਸਨ, ਜਿਨ੍ਹਾਂ ਨੂੰ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ। ਇਸ ਸਬੰਧੀ ਏ.ਐੱਸ.ਆਈ. ਲਖਬੀਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਦੇ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Anuradha

Content Editor

Related News