ਦਵਾਈ ਲੈਣ ਗਏ ਪਰਿਵਾਰ ਦੇ ਘਰ ਚੋਰਾਂ ਨੇ ਬੋਲਿਆ ਧਾਵਾ, ਕੀਮਤੀ ਸਾਮਾਨ ''ਤੇ ਕੀਤਾ ਹੱਥ ਸਾਫ਼
Monday, Jul 01, 2024 - 11:24 AM (IST)

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)-ਪੁਲਸ ਸਟੇਸ਼ਨ ਦੀਨਾਨਗਰ ਅਧੀਨ ਆਉਂਦੇ ਪਿੰਡ ਸੈਨਪੁਰ ਵਿਖੇ ਪਤਨੀ ਦਵਾਈ ਲੈਣ ਲਈ ਅੰਮ੍ਰਿਤਸਰ ਗਈ ਹੋਈ ਸੀ ਅਤੇ ਮਗਰੋਂ ਚੋਰਾਂ ਵੱਲੋਂ ਘਰ ਦੇ ਤਾਲੇ ਤੋੜ ਕੇ ਅੰਦਰੋਂ ਕੀਮਤੀ ਸਾਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਹਰਪਾਲ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਸੈਣਪੁਰ ਨੇ ਦੱਸਿਆ ਕਿ ਉਸਦੀ ਪਤਨੀ ਗੁਰਮੀਤ ਕੋਰ ਅੰਮ੍ਰਿਤਸਰ ਵਿਖੇ ਦਵਾਈ ਲੈਣ ਗਏ ਸੀ। ਸ਼ਾਮ ਵੇਲੇ ਘਰ ਜਦੋਂ ਉਹ ਵਾਪਸ ਆਈ ਤਾਂ ਦੇਖਿਆ ਕਿ ਮੇਨ ਗੇਟ ਨੂੰ ਤਾਲਾ ਲੱਗਾ ਹੋਇਆ ਪਰ ਅੰਦਰ ਵਾਲੇ ਕਮਰੇ ਦੇ ਦਰਵਾਜ਼ੇ ਦਾ ਲਾਕ ਟੁੱਟਾ ਹੋਇਆ ਸੀ।
ਇਹ ਵੀ ਪੜ੍ਹੋ- ਅਣਹੌਣੀ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ
ਜਦੋਂ ਉਸ ਨੇ ਕਮਰੇ ਅੰਦਰ ਜਾ ਕੇ ਵੇਖਿਆ ਤਾਂ ਸਾਮਾਨ ਇੱਧਰ-ਉੱਧਰ ਖਿਲਰਿਆ ਪਿਆ ਸੀ ਅਤੇ ਸਟੋਰ 'ਚ ਰੱਖੀ ਅਲਮਾਰੀ ਲੋਹੇ ਵਾਲੀ ਨੂੰ ਚੈਕ ਕਰਨ ਤਾਂ ਪਤਾ ਲੱਗਾ ਕਿ ਉਸ ਵਿੱਚ ਰੱਖੇ ਸੋਨੋ ਦੇ ਗਹਿਣੇ, ਜਿਸ ਵਿੱਚ ਇੱਕ ਮੂੰਦਰੀ ਸੋਨੇ ਦੀ, ਇੱਕ ਸੋਨੇ ਦੀ ਚੈਨ ਸਮੇਤ ਲਾਕਟ, ਇੱਕ ਗੁੱਟ ਦੀ ਘੜੀ ਜੈਂਟਸ ਗਾਇਬ ਸੀ, ਜਿਸਨੂੰ ਕੋਈ ਨਾ-ਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਏ ਹਨ।
ਇਹ ਵੀ ਪੜ੍ਹੋ-ਪਹਿਲੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿ ਜਾਣ ਵਾਲੀ ਸੰਗਤ ਲਈ ਖ਼ਾਸ ਖ਼ਬਰ, SGPC ਵੱਲੋਂ ਵੀਜ਼ਾ ਪ੍ਰਕਿਰਿਆ ਸ਼ੁਰੂ
ਇਸ ਬਾਰੇ ਪੁਲਸ ਨੂੰ ਇਤਲਾਹ ਮਿਲਣ 'ਤੇ ਤਫਤੀਸੀ ਅਫ਼ਸਰ ਸਤਿੰਦਰਪਾਲ ਸਿੰਘ ਨੇ ਸਮੇਤ ਪੁਲਸ ਪਾਰਟੀ ਮੁਕੱਦਮੇ ਦੀ ਤਫ਼ਤੀਸ ਕਰਕੇ ਮੁਲਜ਼ਮ ਸਾਬੀ ਅਤੇ ਸੰਨੀ ਉਰਫ ਚੈਰੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਮੁਲਜ਼ਮਾਂ ਕੋਲੋਂ ਚੋਰੀ ਹੋਏ ਗਹਿਣੇ ਬਰਾਮਦ ਕੀਤੇ ਗਏ ਹਨ। ਜਿਸ ਤੋਂ ਉਪਰੰਤ ਪੁਲਸ ਵੱਲੋਂ ਜਾਂਚ ਪੜਤਾਲ ਕਰਨ ਉਪਰੰਤ ਸਾਬੀ ਪੁੱਤਰ ਲੇਟ ਨਿੰਦਰ ਵਾਸੀ ਬਾਸਰਪੁਰਾ ਥਾਣਾ ਅਚੱਲ ਸਾਹਿਬ ,ਬਟਾਲਾ ਹਾਲ ਕਿਰਾਏ ਤੇ ਮਕਾਨ ਖੋਜੇਪੁਰ ਅਤੇ ਸੰਨੀ ਉਰਫ ਚੈਰੀ ਪੁੱਤਰ ਸੁਰਿੰਦਰ ਸਿੰਘ ਵਾਸੀ ਡੇਰਾ ਰੋਡ ਸੰਗਰਪੁਰਾ ਬਟਾਲਾ ਖ਼ਿਲਾਫ਼ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਅੱਗੇ ਪੇਸ਼ ਨਹੀਂ ਹੋਈ ਯੋਗਾ ਗਰਲ, ਮੁੜ ਨੋਟਿਸ ਭੇਜਣ ਦੀ ਤਿਆਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8