ਪਠਾਨਕੋਟ ਦਵਾਈ ਲੈਣ ਗਏ ਪਰਿਵਾਰ ਦੇ ਘਰ ਚੋਰਾਂ ਨੇ ਬੋਲਿਆ ਧਾਵਾ, 13 ਤੋਲੇ ਸੋਨਾ ਸਮੇਤ ਨਕਦੀ ਕੀਤੀ ਚੋਰੀ

Friday, Jul 19, 2024 - 11:42 AM (IST)

ਪਠਾਨਕੋਟ ਦਵਾਈ ਲੈਣ ਗਏ ਪਰਿਵਾਰ ਦੇ ਘਰ ਚੋਰਾਂ ਨੇ ਬੋਲਿਆ ਧਾਵਾ, 13 ਤੋਲੇ ਸੋਨਾ ਸਮੇਤ ਨਕਦੀ ਕੀਤੀ ਚੋਰੀ

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਪੁਲਸ ਸਟੇਸ਼ਨ ਦੀਨਾਨਗਰ ਅਧੀਨ ਆਉਂਦੇ ਇਲਾਕੇ ਅੰਦਰ ਨਿੱਤ ਦਿਨ ਚੋਰੀ ਦੀਆਂ ਘਟਨਾਵਾਂ ਵੱਧਣ ਕਾਰਨ ਲੋਕਾਂ ਵਿੱਚ ਚੋਰਾਂ ਦੀ ਦਹਿਸ਼ਤ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ। ਦੂਜੇ ਪਾਸੇ ਦੀਨਾਨਗਰ ਪੁਲਸ ਨੂੰ ਚੋਰਾਂ ਨੂੰ ਨੱਥ ਪਾਉਣ ਵਿੱਚ ਕੋਈ ਸਫਲਤਾ ਹਾਸਲ ਨਹੀਂ ਹੋ ਰਹੀ ਹੈ  ਜਿਸ ਕਾਰਨ ਚੋਰਾਂ ਦੇ ਹੌਂਸਲੇ ਬੁਲੰਦ ਹੋ ਗਏ ਹਨ ਜਿਸ ਦੀ ਮਿਸਾਲ ਪਿੰਡ ਚੌਂਤਾ ਵਿਖੇ ਇੱਕ ਰਿਟਾਇਰ ਸੂਬੇਦਾਰ ਅਤੇ ਉਸ ਦੀ ਪਤਨੀ ਪਠਾਨਕੋਟ ਵਿਖੇ ਆਪਣੀ ਦਵਾਈ ਲੈਣਗੇ ਹੋਏ ਸਨ ਅਤੇ ਮਗਰੋਂ ਚੋਰਾਂ ਵੱਲੋਂ ਦਿਨ ਦਿਹਾੜੇ ਘਰਦੇ ਤਾਲੇ ਤੋੜ ਕੇ ਅੰਦਰੋਂ ਸੋਨੇ ਦੇ ਗਹਿਣੇ ਸਮੇਤ ਨਗਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੇ 2 ਨਵੇਂ ਗ੍ਰੰਥੀ ਸਿੰਘਾਂ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਦੀ ਨਸੀਹਤ

ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੁਲਦੀਪ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਚੌਂਤਾ ਨੇ ਦੱਸਿਆ ਕਿ ਮੈਂ ਆਪਣੀ ਪਤਨੀ ਨਾਲ ਦੁਪਹਿਰ ਕਰੀਬ  1:30 ਵਜੇ ਪਠਾਨਕੋਟ ਵਿਖੇ ਦਵਾਈ ਲੈਣ ਗਿਆ ਸੀ ਜਦ ਅਸੀਂ ਕਰੀਬ 3.45 ਵਜੇ ਘਰ ਵਾਪਿਸ ਆਏ ਅਤੇ ਗੇਟ ਖੋਲ ਕੇ ਅੰਦਰ ਗਏ ਤਾਂ ਦੇਖਿਆ ਕਿ ਘਰ ਦੇ ਮੇਨ ਦਰਵਾਜ਼ੇ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਕਮਰਿਆਂ 'ਚ ਸਾਮਾਨ ਇੱਧਰ ਉਧਰ ਖਿਲਰਿਆ ਪਿਆ ਸੀ। ਕਮਰੇ ਵਿੱਚ ਰੱਖੀ ਅਲਮਾਰੀ ਦਾ ਤਾਲਾ ਅਤੇ ਲਾਕਰ ਟੁੱਟਾ ਹੋਇਆ ਸੀ। ਜਦ ਚੈਕ ਕੀਤਾ ਗਿਆ ਤਾਂ ਅਲਮਾਰੀ ਵਿਚੋਂ ਕਰੀਬ 13 ਤੋਲੇ ਸੋਨੇ ਤੇ ਚਾਂਦੀ ਦੇ ਗਹਿਣੇ 1 ਕਿੱਲੋ ਤੋਂ ਵੱਧ  ਚਾਂਦੀ, ਤਿੰਨ ਘੜੀਆਂ ਅਤੇ 1,65,000/-ਰੁਪਏ ਨਕਦੀ ਚੋਰਾਂ ਵੱਲੋਂ ਚੋਰੀ ਕਰ ਲਈ ਗਈ ਹੈ। ਇਸ ਸਬੰਧੀ ਦੀਨਾਨਗਰ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਵੱਲੋਂ ਕਿਸੇ  ਨਾਮਾਲੂਮ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ।

ਇਹ ਵੀ ਪੜ੍ਹੋ-  ਦੋਸਤਾਂ ਨਾਲ ਜਨਮਦਿਨ ਦੀ ਪਾਰਟੀ 'ਤੇ ਗਏ ਨੌਜਵਾਨ ਨਾਲ ਹੋ ਗਈ ਅਣਹੋਣੀ, ਭੇਤਭਰੀ ਹਾਲਤ 'ਚ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News