ਦੀਨਾਨਗਰ ਵਿਖੇ ਚੋਰਾਂ ਨੇ ਬਿਜਲੀ ਦੀ ਦੁਕਾਨ ''ਤੇ ਕੀਤੇ ਹੱਥ ਸਾਫ

Monday, May 19, 2025 - 06:45 PM (IST)

ਦੀਨਾਨਗਰ ਵਿਖੇ ਚੋਰਾਂ ਨੇ ਬਿਜਲੀ ਦੀ ਦੁਕਾਨ ''ਤੇ ਕੀਤੇ ਹੱਥ ਸਾਫ

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ): ਦੀਨਾਨਗਰ ਸ਼ਹਿਰ ਵਿੱਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਚੋਰ ਬੇਖੌਫ ਹੋ ਕੇ ਚੋਰੀਆਂ ਕਰ ਰਹੇ ਹਨ। ਬੀਤੀ ਰਾਤ ਫਿਰ ਦੀਨਾਨਗਰ ਦੇ ਕ੍ਰਿਸ਼ਨਾਨਗਰ ਕੈਂਪ ਵਿੱਚ ਚੋਰਾਂ ਨੇ  ਚੋਰੀ ਦੀ ਵਾਰਦਾਤ ਨੂੰ  ਅੰਜਾਮ ਦਿੱਤਾ। ਦੁਕਾਨ ਦੇ ਮਾਲਕ ਗੁਲਸ਼ਨ ਕੁਮਾਰ ਨੇ ਗੱਲਬਾਤ  ਦੌਰਾਨ ਦੱਸਿਆ ਕਿ ਮੇਰੀ ਕ੍ਰਿਸ਼ਨਾਨਗਰ ਕੈਂਪ ਵਿੱਚ ਫਲਾਈ ਓਵਰ ਪੁੱਲ ਥੱਲੇ ਬਿਜਲੀ ਦੀ ਦੁਕਾਨ ਹੈ, ਰੋਜ਼ ਦੀ ਤਰ੍ਹਾਂ ਜਦੋਂ ਮੈਂ ਸਵੇਰੇ  ਕਰੀਬ ਸਾਢੇ ਦੱਸ ਵਜੇ ਦੁਕਾਨ ਖੋਲੀ ਤਾਂ ਦੇਖ ਕੇ ਹੈਰਾਨ ਹੋ ਗਿਆ ਕਿ ਮੇਰੀ ਦੁਕਾਨ ਦੀ ਪਿਛਲੀ ਕੰਧ ਚੋਰਾਂ ਨੇ ਤੋੜ ਕੇ ਚੋਰੀ ਕੀਤੀ ਹੋਈ ਸੀ।

ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਬਾਅਦ ਹੁਣ ਪੰਜਾਬ ਦੇ ਇਸ ਇਲਾਕੇ 'ਚ ਵੀ 3 ਦਿਨ ਬਾਜ਼ਾਰ ਬੰਦ ਰੱਖਣ ਦਾ ਫੈਸਲਾ

ਉਸ ਨੇ ਦੱਸਿਆ ਕਿ ਚੋਰਾਂ ਨੇ ਤਾਂਬੇ ਦੀ ਤਾਰ ਪੱਚੀ ਕਿੱਲੋ, ਮੋਟਰਾਂ, ਲੋਕਾਂ ਦੇ ਠੀਕ ਕੀਤੇ ਹੋਏ ਪੱਖੇ ਜਿਨ੍ਹਾਂ ਵਿੱਚ ਨਵੇਂ ਪੱਖੇ ਵੀ ਸਨ ਅਤੇ ਦੋ ਢਾਈ ਹਜ਼ਾਰ ਰੁਪਏ ਨਗਦ ਚੋਰੀ ਕੀਤੇ ਗਏ ਹਨ। ਉਧਰ ਇਸ ਸਬੰਧੀ ਦੀ ਨਗਰ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੀਨਾਨਗਰ ਪੁਲਸ ਨੇ  ਮੌਕਾ ਦੇਖਦੇ ਹੋਏ ਅਗਲੇਰੀ ਕਾਰਵਾਈ  ਸ਼ੁਰੂ ਕਰ ਦਿੱਤੀ ਹੈ। ਇਲਾਕਾ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਇਲਾਕੇ ਅੰਦਰ ਰਾਤ ਦੀ ਪੁਲਸ ਗਸ਼ਤ ਤੇਜ਼ ਕੀਤੀ ਜਾਵੇ ਤਾਂ ਕਿ ਚੋਰੀ ਦੀਆਂ ਘਟਨਾਵਾਂ ਨੂੰ ਨੱਥ ਪਾਈ ਜਾ ਸਕੇ।  

ਇਹ ਵੀ ਪੜ੍ਹੋ-  ਪੰਜਾਬ 'ਚ ਤੇਜ਼ ਲੂ ਦਾ ਕਹਿਰ, ਮਾਪਿਆਂ ਵੱਲੋਂ ਸਕੂਲਾਂ ਦੇ ਸਮੇਂ 'ਚ ਤਬਦੀਲੀ ਦੀ ਮੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News